View Details << Back    

ਗਰੀਨ ਕਾਰਡ ਲੈਣ ਤੋਂ ਪਹਿਲਾਂ ਮਰ ਚੁੱਕੇ ਹੋਣਗੇ ਚਾਰ ਲੱਖ ਭਾਰਤੀ, ਰਿਪੋਰਟ ਨੇ ਪੇਸ਼ ਕੀਤੀ ਲੰਬੀ ਇੰਤਜ਼ਾਰ ਸੂਚੀ ਦੀ ਚਿੰਤਾਜਨਕ ਤਸਵੀਰ

  
  
Share
  ਵਾਸ਼ਿੰਗਟਨ : ਅਮਰੀਕਾ ’ਚ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ’ਚ 10.5 ਲੱਖ ਤੋਂ ਜ਼ਿਆਦਾ ਭਾਰਤੀ ਰੁਜ਼ਗਾਰ ਆਧਾਰਤ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ। ਕਿਹਾ ਗਿਆ ਹੈ ਕਿ ਜੇ ਇੰਤਜ਼ਾਰ ਦੀ ਇਹੋ ਸਥਿਤੀ ਰਹੀ ਤਾਂ ਇਨ੍ਹ੍ਹਾਂ ’ਚੋਂ ਚਾਰ ਲੱਖ ਲੋਕ ਇਸ ਦਸਤਾਵੇਜ਼ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਮੌਤ ਦੇ ਮੂੰਹ ’ਚ ਜਾ ਚੁੱਕੇ ਹੋਣਗੇ। ਅਮਰੀਕੀ ਗਰੀਨ ਕਾਰਡ ਨੂੰ ਅਧਿਕਾਰਤ ਤੌਰ ’ਤੇ ਸਥਾਈ ਨਿਵਾਸ ਕਾਰਡ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਹ ਪਰਵਾਸੀਆਂ ਨੂੰ ਜਾਰੀ ਹੋਣ ਵਾਲਾ ਅਜਿਹਾ ਦਸਤਾਵੇਜ਼ ਹੈ, ਜੋ ਉਨ੍ਹਾਂ ਨੂੰ ਅਮਰੀਕਾ ’ਚ ਸਥਾਈ ਰੂਪ ’ਚ ਰਹਿਣ ਦਾ ਅਧਿਕਾਰ ਦਿੰਦਾ ਹੈ। ਹਰ ਦੇਸ਼ ਦੇ ਨਾਗਰਿਕਾਂ ਲਈ ਗਰੀਨ ਕਾਰਡ ਜਾਰੀ ਕਰਨ ਦੀ ਇਕ ਗਿਣਤੀ ਤੈਅ ਕੀਤੀ ਗਈ ਹੈ। ਕੈਟੋ ਇੰਸਟੀਚਿਊਟ ਦੇ ਅਮਰੀਕੀ ਉਦਾਰਵਾਦੀ ਥਿੰਕ ਟੈਂਕ ਡੇਵਿਡ ਜੇ ਬੀਅਰ ਦੇ ਅਧਿਐਨ ਅਨੁਸਾਰ ਰੁਜ਼ਗਾਰ ਆਧਾਰਤ ਗਰੀਨ ਕਾਰਡ ਦੀ ਇੰਤਜ਼ਾਰ ਸੂਚੀ ਇਸ ਸਾਲ 18 ਲੱਖ ਦੇ ਨਵੇਂ ਰਿਕਾਰਡ ’ਤੇ ਪਹੁੰਚ ਗਈ। ਇਨ੍ਹਾਂ ’ਚੋਂ ਤਕਰੀਬਨ 11 ਲੱਖ (63 ਫ਼ੀਸਦੀ) ਭਾਰਤੀ ਤੇ ਢਾਈ ਲੱਖ (14 ਫ਼ੀਸਦੀ) ਚੀਨ ਦੇ ਸਨ। ਗਰੀਨ ਕਾਰਡ ਦੀ ਲੰਬੀ ਇੰਤਜ਼ਾਰ ਸੂਚੀ ਦਾ ਮੁੱਢਲਾ ਕਾਰਨ ਲੋਕ ਇਸ ਦੀ ਤੈਅ ਗਿਣਤੀ ਦਾ ਘੱਟ ਹੋਣਾ ਮੰਨਦੇ ਹਨ। ਮੌਜੂਦਾ ਨਿਯਮ ਅਨੁਸਾਰ ਕਿਸੇ ਵੀ ਦੇਸ਼ ਨੂੰ ਸੱਤ ਫ਼ੀਸਦੀ ਤੋਂ ਜ਼ਿਆਦਾ ਗਰੀਨ ਕਾਰਡ ਜਾਰੀ ਨਹੀਂ ਕੀਤਾ ਜਾ ਸਕਦਾ। ਰਿਪੋਰਟ ਅਨੁਸਾਰ ਤਕਰੀਬਨ 11 ਲੱਖ ਭਾਰਤੀ ਬਿਨੈਕਾਰਾਂ ਦੀ ਇੰਤਜ਼ਾਰ ਸੂਚੀ ਸਿਸਟਮ ’ਤੇ ਬੋਝ ਬਣ ਗਈ ਹੈ। ਲੰਬੀ ਇੰਤਜ਼ਾਰ ਸੂਚੀ ਕਾਰਨ ਚਾਰ ਲੱਖ ਭਾਰਤੀਆਂ ਦੀ ਇਸ ਜਨਮ ’ਚ ਗਰੀਨ ਕਾਰਡ ਹਾਸਲ ਕਰਨ ਦੀ ਹਸਰਤ ਪੂਰੀ ਨਹੀਂ ਹੋ ਸਕੇਗੀ।
  LATEST UPDATES