View Details << Back    

Project Cheetah MP: ਦੇਸ਼ ’ਚ ਅੱਜ ਆਉਣਗੇ ਚੀਤੇ, ਗਵਾਲੀਅਰ ਹੋਵੇਗਾ ਪਹਿਲਾ ਪੜਾਅ, ਗਵਾਲੀਅਰ ਤੋਂ ਹੈਲੀਕਾਪਟਰ ਰਾਹੀਂ 20 ਤੋਂ 25 ਮਿੰਟ ’ਚ ਹੋਣਗੇ ਸ਼ਿਫਟ

  
  
Share
  ਨਵੀਂ ਦਿੱਲੀ : 17 ਸਤੰਬਰ ਨੂੰ ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹੀ ਦੇਸ਼ ’ਚ ਚੀਤਿਆਂ ਨੂੰ ਲੈ ਕੇ 70 ਸਾਲ ਤੋਂ ਵੱਧ ਦੀ ਉਡੀਕ ਖਤਮ ਹੋ ਜਾਵੇਗੀ। ਨਾਮੀਬੀਆ ਤੋਂ ਅੱਠ ਚੀਤਿਆਂ ਨੂੰ ਲੈ ਕੇ ਰਵਾਨਾ ਹੋ ਚੁੱਕਾ ਖਾਸ ਜਹਾਜ਼ ਸਵੇਰੇ ਕਰੀਬ 6 ਵਜੇ ਭਾਰਤ ਦੀ ਜ਼ਮੀਨ ਨੂੰ ਛੂਹ ਲਵੇਗਾ। ਯੋਜਨਾ ਦੇ ਤਹਿਤ ਇਸ ਜਹਾਜ਼ ਨੂੰ ਉਂਝ ਤਾਂ ਪਹਿਲਾਂ ਜੈਪੁਰ ’ਚ ਉਤਾਰਨਾ ਸੀ ਪਰ ਹੁਣ ਇਹ ਗਵਾਲੀਅਰ ’ਚ ਉਤਰੇਗਾ। ਕਿਉਂਕਿ ਗਵਾਲੀਅਰ ਹਵਾਈ ਅੱਡੇ ਨੇ ਵੀ ਚੀਤਿਆਂ ਨੂੰ ਲੈ ਕੇ ਆ ਰਹੇ ਖਾਸ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਾਲ ਹੀ ਗਵਾਲੀਅਰ ਤੋਂ ਕੂਨੋ ਦੀ ਦੂਰੀ ਵੀ ਘੱਟ ਹੈ। ਇਥੋਂ ਹੈਲੀਕਾਪਟਰ ਰਾਹੀਂ ਚੀਤਿਆਂ ਨੂੰ ਸ਼ਿਫਟਿੰਗ ’ਚ ਸਿਰਫ 20-25 ਮਿੰਟ ਲੱਗਣਗੇ, ਜਦਕਿ ਜੈਪੁਰ ਤੋਂ 50 ਮਿੰਟ ਲੱਗ ਰਹੇ ਸਨ। ਚੀਤਿਆਂ ਦੀ ਇਹ ਸ਼ਿਫਟਿੰਗ ਸਿਰਫ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆ ’ਚ ਜੰਗਲੀ ਜੀਵਾਂ ਦੇ ਲਿਹਾਜ਼ ਨਾਲ ਇਕ ਅਹਿਮ ਕੰਮ ਹੈ, ਜਿਸ ਵਿਚ ਚੀਤੇ ਵਰਗੇ ਕਿਸੇ ਜੰਗਲੀ ਜੀਵ ਦੀ ਇਕ ਟਾਪੂ ਤੋਂ ਦੂਜੇ ’ਚ ਸ਼ਿਫਟਿੰਗ ਹੋ ਰਹੀ ਹੈ। ਇਸ ਇਤਿਹਾਸਕ ਮੌਕੇ ਦੇ ਗਵਾਹ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਣਨਗੇ। ਜੋ ਨਾਮੀਬੀਆ ਤੋਂ ਆਉਣ ਵਾਲੇ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਪਾਲਪੁਰ ਸੈਂਚੁਰੀ ’ਚ ਆਜ਼ਾਦ ਕਰਨਗੇ। ਉਂਝ ਵੀ ਚੀਤਿਆਂ ਨੂੰ ਦੇਸ਼ ਦੇਸ਼ ’ਚ ਮੁਡ਼ ਵਸਾਉਣ ਦੇ ਪ੍ਰਾਜੈਕਟ ’ਚ ਇਹ ਤੇਜ਼ੀ ਪੀਐੱਮ ਦੀ ਦਿਲਚਸਪੀ ਤੋਂ ਬਾਅਦ ਹੀ ਦਿਖੀ ਸੀ। ਇੰਨਾ ਹੀ ਨਹੀਂ, ਚੀਤਿਆਂ ਨੂੰ ਲਿਆਉਣ ਦੀਆਂ ਤਿਆਰੀਆਂ ਨੂੰ ਜਦੋਂ ਆਖਰੀ ਰੂਪ ਦਿੱਤਾ ਜਾ ਰਿਹਾ ਹੈ, ਤਾਂ ਪੀਐੱਮ ਦੇ ਸੁਝਾਅ ਤੋਂ ਬਾਅਦ ਹੀ ਚੀਤਿਆਂ ਨੂੰ ਕਾਰਗੋ ਜਹਾਜ਼ ਤੋਂ ਲਿਆਉਣ ਦੀ ਥਾਂ ਖਾਸ ਚਾਰਟਰਡ ਜਹਾਜ਼ ਰਾਹੀਂ ਲਿਆਉਣ ਦੀ ਯੋਜਨਾ ਬਣਾਈ ਗਈ। ਨਾਮੀਬੀਆ ਤੋਂ ਫਿਲਹਾਲ ਅੱਠ ਚੀਤਿਆਂ ਨੂੰ ਲਿਆਇਆ ਜਾ ਰਿਹਾ ਹੈ, ਜਿਨ੍ਹਾਂ ’ਚ ਤਿੰਨ ਨਰ ਤੇ ਪੰਜ ਮਾਦਾ ਹਨ। ਅਗਲੀ ਖੇਪ ’ਚ ਦੱਖਣੀ ਅਫਰੀਕਾ ਤੋਂ ਵੀ ਚੀਤਿਆਂ ਨੂੰ ਲਿਆਉਣ ਦੀ ਤਿਆਰੀ ਹੈ। ਚੀਤਾ ਪ੍ਰਾਜੈਕਟ ਦੇ ਮੁਖੀ ਤੇ ਜੰਗਲੀ ਜੀਵ ਮਾਹਿਰ ਐੱਸਪੀ ਯਾਦਵ ਅਨੁਸਾਰ, ਨਾਮੀਬੀਆ ਤੋਂ ਚੀਤਿਆਂ ਨੂੰ ਲੈ ਕੇ ਆ ਰਹੇ ਖਾਸ ਜਹਾਜ਼ ਦੀ ਲੈਂਡਿੰਗ ਲਈ ਗਵਾਲੀਅਰ ਤੇ ਜੈਪੁਰ ਦੋਵਾਂ ਹੀ ਹਵਾਈ ਅੱਡਿਆਂ ਤੋਂ ਇਜਾਜ਼ਤ ਮੰਗੀ ਗਈ ਸੀ। ਜੈਪੁਰ ਨੇ ਤਾਂ ਤੁਰੰਤ ਹੀ ਇਜਾਜ਼ਤ ਦੇ ਦਿੱਤੀ ਸੀ, ਪਰ ਗਵਾਲੀਅਰ ਹਵਾਈ ਅੱਡੇ ਤੋਂ ਇਜਾਜ਼ਤ ਮਿਲਣ ’ਚ ਦੇਰੀ ਹੋ ਰਹੀ ਹੈ। ਅਜਿਹੇ ’ਚ ਖਾਸ ਜਹਾਜ਼ ਨੂੰ ਪਹਿਲਾਂ ਜੈਪੁਰ ਲਿਆਉਣ ਦੀ ਹੀ ਯੋਜਨਾ ਬਣਾਈ ਗਈ ਸੀ ਪਰ ਗਵਾਲੀਅਰ ਤੋਂ ਵੀ ਹੁਣ ਇਜਾਜ਼ਤ ਮਿਲ ਗਈ ਹੈ। ਅਜਿਹੇ ’ਚ ਚੀਤਿਆਂ ਦਾ ਇਹ ਜਹਾਜ਼ ਹੁਣ ਸਿੱਧਾ ਗਵਾਲੀਅਰ ’ਚ ਉਤਰੇਗਾ। ਫਿਲਹਾਲ ਇਸਦਾ ਸਮਾਂ 17 ਸਤੰਬਰ ਨੂੰ ਸਵੇਰੇ ਛੇ ਵਜੇ ਦਾ ਹੈ। ਜਿਥੇ ਕਰੀਬ ਘੰਟਾ ਰੁਕਣ ਤੋਂ ਬਾਅਦ ਚੀਤਿਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੂਨੋ ਲਿਜਾਇਆ ਜਾਵੇਗਾ।
  LATEST UPDATES