View Details << Back    

ਅਕਾਲੀ ਦਲ ਨੇ AAP 'ਤੇ ਚੁੱਕੇ ਸਵਾਲ, ਮਜੀਠੀਆ ਨੇ ਕਿਹਾ- ਕਥਿਤ ਆਪ੍ਰੇਸ਼ਨ ਲੋਟਸ ਦੀ ਈਡੀ ਜਾਂ ਸੀਬੀਆਈ ਤੋਂ ਹੋਵੇ ਜਾਂਚ

  
  
Share
  ਜੈ ਸਿੰਘ ਛਿੱਬਰ, ਚੰਡੀਗੜ੍ਹ : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਦੇ ਵੀ MLAs ਨੂੰ ਖਰੀਦਣ ਦੀ ਗੱਲ ਨਹੀਂ ਹੋਈ। ਉਹਨਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋ ਲਗਾਏ ਦੋਸ਼ਾਂ ਬਾਰੇ ਕਿਹਾ ਕਿ FIR ਦੀ ਕਾਪੀ ਛੁਪਾਈ ਜਾ ਰਹੀ ਹੈ। ਇਸਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹ‍ਾ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਸ਼ਾਮਲ ਸਨ ਤੇ ਸਾਬੂਤਾਂ ਸਮੇਤ DGP ਕੋਲ ਜਾਣ ਦੀ ਗੱਲ ਕੀਤੀ ਪਰ ਹੁਣ ਤੱਕ ਨਾਮ ਜਨਤਕ ਨਹੀਂ ਕੀਤੇ। ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਬਹੁਤ ਪੁਲਿਸ ਅਫਸਰਾਂ ਤੋ FIR ਦੀ ਕਾਪੀ ਮੰਗੀ ਤਾਂ ਕਿਸੇ ਨੇ ਨਹੀਂ ਦਿੱਤੀ । ਇਹ ਜਨਤਕ ਹੋਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਅਗਾਮੀ ਦਿਨਾਂ ਵਿਚ ਵਿਧਾਨ ਸਭਾ ਸੈਸ਼ਨ ਬੁਲਾ ਕੇ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ । ਇਹ ਖਜ਼ਾਨੇ ਦੀ ਦੁਰਵਰਤੋਂ ਹੋਵੇਗੀ । ਉਹਨਾਂ ਕੇਂਦਰੀ ਗ੍ਰਹਿ ਮੰਤਰੀ ਤੋਂ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਸ਼ੀਤਲ ਅੰਗੁਰਾਲ 'ਤੇ ਪੰਜ ਗੰਭੀਰ ਕੇਸ ਦਰਜ ਹਨ ਤੇ ਉਸ ਖਿਲਾਫ ਇਕ ਨਾਬਾਲਗ ਬੱਚੀ ਨੂੰ ਅਗਵਾ ਕਰਨ ਦਾ ਕੇਸ ਦਰਜ ਹੈ। ਉਹਨਾਂ ਸੀਤਲ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ। ਮਜੀਠੀਆ ਨੇ ਕਿਹਾ ਕਿ ਹਰਪਾਲ ਚੀਮਾ ਨੇ ਕੱਲ੍ਹ ਕਈ ਵਾਰ ਸਾਬੂਤ ਹੋਣ ਦੀ ਗੱਲ ਕੀਤੀ ਪਰ ਪੇਸ਼ ਨਹੀਂ ਕਰ ਸਕੇ।
  LATEST UPDATES