View Details << Back    

ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਹੱਤਿਆ ਕਰਨ ਮਹਿਲ ’ਚ ਗਿਆ ਭਾਰਤੀ ਮੂਲ ਦਾ ਸਿੱਖ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

  
  
Share
  ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਮਹਿਲ ‘ਵਿੰਡਸਰ ਕੈਸਲ’ ’ਚ ਕ੍ਰਿਸਮਸ ਮੌਕੇ ਪਿਛਲੇ ਸਾਲ ਗ੍ਰਿਫਤਾਰ ਸ਼ਖ਼ਸ ਮਹਾਰਾਣੀ ਦੀ ਹੱਤਿਆ ਕਰਨਾ ਚਾਹੁੰਦਾ ਸੀ। ਬ੍ਰਿਟਿਸ਼ ਅਦਾਲਤ ਨੇ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਉਹ ਅਜਿਹਾ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਕਰਨਾ ਚਾਹੁੰਦਾ ਸੀ। ਟ੍ਰੀਜ਼ਨ ਐਕਟ ਤਹਿਤ ਗ੍ਰਿਫਤਾਰ ਭਾਰਤੀ ਮੂਲ ਦਾ ਸਿੱਖ ਜਸਵੰਤ ਸਿੰਘ (20) ਮਹਾਰਾਣੀ ਦੀ ਹੱਤਿਆ ਲਈ ਮਹੀਨਿਆਂ ਤੋਂ ਯੋਜਨਾ ਬਣਾ ਰਿਹਾ ਸੀ। ਜਸਵੰਤ ਸਿੰਘ ਚੈਲ 'ਤੇ ਦੇਸ਼ਧ੍ਰੋਹ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲਾਂ ਨੇ ਕਿਹਾ ਕਿ ਸਾਉਥੈਂਪਟਨ ਦੇ ਚੈਲ ਨੇ ਮਹਿਲ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿੱਥੇ ਮਹਾਰਾਣੀ ਜ਼ਿਆਦਾਤਰ ਸਮਾਂ ਬਿਤਾਉਂਦੀ ਹੈ। ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ’ਚ ਬੁੱਧਵਾਰ ਨੂੰ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਸਾਊਥੈਂਪਟਨ ਵਾਸੀ ਜਸਵੰਤ ਸਿੰਘ ਨੇ ਮਹਿਲ ’ਚ ਜਾਣ ਤੋਂ ਪਹਿਲਾਂ ਇਕ ਵੀਡੀਓ ਰਿਕਾਰਡ ਕੀਤੀ ਸੀ। ਵੀਡੀਓ ’ਚ ਮੂੰਹ ਢੱਕ ਕੇ ਤੇ ਕ੍ਰਾਸਬੋ (ਤੀਰ ਕਮਾਨ) ਲਏ ਹੋਏ ਕਹਿੰਦਾ ਹੈ, ‘ਜੋ ਮੈਂ ਕੀਤਾ ਹੈ ਤੇ ਜੋ ਮੈਂ ਕਰਨਾ ਚਾਹੁੰਦਾ ਹਾਂ, ਉਸ ਲਈ ਮੈਨੂੰ ਮਾਫ਼ ਕਰਨਾ।’ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਉਹ ਅੰਮ੍ਰਿਤਸਰ ’ਚ ਹੋਏ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣਾ ਚਾਹੁੰਦਾ ਹੈ, ਜਿਸ ਵਿਚ ਲਗਪਗ 400 ਸਿੱਖ ਮਾਰੇ ਗਏ ਸਨ।
  LATEST UPDATES