View Details << Back    

ਕੈਨੇਡਾ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 'ਚ 49 ਫ਼ੀਸਦੀ ਵਾਧਾ, ਦੇਸ਼ 'ਚ ਚੌਥੇ ਨੰਬਰ 'ਤੇ ਪੰਜਾਬੀ

  
  
Share
  ਓਟਾਵਾ : ਬੀਤੇ ਸਾਲ ਕਰਵਾਈ ਗਈ ਮਰਦਮਸ਼ੁਮਾਰੀ ਵਿੱਚ ਕੈਨੇਡਾ 'ਚ ਇੰਗਲਿਸ਼ ਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ 'ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ( Stastics Canada) ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ 'ਚ ਅੰਗਰੇਜ਼ੀ ਅਤੇ ਫਰੈਂਚ ਤੋਂ ਇਲਾਵਾ ਘਰਾਂ 'ਚ ਸਭ ਤੋਂ ਵੱਧ ਮੈਂਡਰਿਨ (Mandarin ,531,000 speakers) ਤੇ ਉਸ ਤੋਂ ਬਾਅਦ ਪੰਜਾਬੀ (Punjabi, 520,000 speakers) ਬੋਲਣ ਵਾਲਿਆਂ ਦਾ ਸਥਾਨ ਆਉਂਦਾ ਹੈ। 2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 'ਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ 'ਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 92,000 ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਵੀ 92,000 ਦਰਜ ਕੀਤੀ ਗਈ ਹੈ।
  LATEST UPDATES