View Details << Back    

ਕਿਸਾਨ ਆਗੂ ਹਰਦਿਆਲ ਸਿੰਘ ਬੁੱਟਰ ਦਾ ਭਤੀਜਾ ਜਪਗੋਬਿੰਦ ਸਿੰਘ ਕੈਨੇਡਾ 'ਚ ਬਣਿਆ ਸੋਲੋ ਪਾਇਲਟ, 16 ਸਾਲ ਦੀ ਉਮਰ ਵਿੱਚ ਹਾਸਲ ਕੀਤਾ ਮੁਕਾਮ

  
  
Share
  ਭੋਗਪੁਰ : ਸਿੱਖ ਕੌਮ ਨੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਨੇ ਉਥੇ ਹੀ ਕੈਨੇਡੀਅਨ ਸਿਟੀਜ਼ਨ ਜਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਬੁੱਟਰ ਦੀ ਧਰਤੀ ਤੋਂ ਕਰੀਬ 20 ਸਾਲ ਪਹਿਲਾ ਵਿਦੇਸ਼ ਉਡਾਰੀ ਮਾਰਨ ਵਾਲੇ ਗੁਰਲਾਲ ਸਿੰਘ ਬੁੱਟਰ ਤੇ ਪਤਨੀ ਰਾਜਿੰਦਰ ਕੌਰ ਬੁੱਟਰ ਦੇ ਸਪੁੱਤਰ ਅੰਮ੍ਰਿਤਧਾਰੀ ਜਪਗੋਬਿੰਦ ਸਿੰਘ ਨੇ ਸਭ ਤੋਂ ਛੋਟੀ ਉਮਰ ਵਿੱਚ ਕੈਨੇਡੀਅਨ ਪਾਇਲਟ ਬਣਨ ਦਾ ਮਾਣ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੇ ਨਾਲ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ਦੇ ਇਤਿਹਾਸ ‘ਚ ਗੌਰਵਮਈ ਪੰਨਾ ਸ਼ਾਮਿਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ । ਇਸ ਸਬੰਧੀ ਜਪਗੋਬਿੰਦ ਸਿੰਘ ਦੇ ਪਿੰਡ ਬੁੱਟਰ ਵਿਖੇ ਰਹਿੰਦੇ ਪਰਿਵਾਰਕ ਮੈਬਰਾਂ ਹਰਦਿਆਲ ਸਿੰਘ ਬੁੱਟਰ ਤੇ ਚਰਨਜੀਤ ਕੌਰ ਬੁੱਟਰ(ਚਾਚਾ-ਚਾਚੀ) ਨੇ ਜਾਣਕਾਰੀ ਦਿੰਦਿਆ ਦਸਿਆ ਕਿ ਓਨਟਾਰੀਓ ਵਿੱਚ ਭਾਵੇਂ ਜਪਗੋਬਿੰਦ ਸਿੰਘ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ । ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਪਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਸਖਤ ਮਿਹਨਤ ਕਰਨ ‘ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਗੁਰ ਵੀ ਮਿਲਆ ਹੈ । ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ ।
  LATEST UPDATES