View Details << Back    

ਅੱਠ ਘੰਟਿਆਂ ਵਾਲੀ ਦਿੱਲੀ ਤੋ ਅੰਮਿ੍ਤਸਰ ਦੀ ਦੂਰੀ ਚਾਰ ਘੰਟਿਆਂ 'ਚ ਤੈਅ ਹੋਵੇਗੀ

  
  
Share
  ਰਾਜਿੰਦਰ ਸਿੰਘ ਰੂਬੀ, ਅੰਮਿ੍ਤਸਰ : ਦਿੱਲੀ-ਅੰਮਿ੍ਤਸਰ-ਕਟੜਾ ਐਕਸਪ੍ਰਰੈਸ ਵੇਅ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਤਿੰਨ ਰਾਜਾਂ 'ਚੋਂ ਲੰਘਣ ਵਾਲੇ ਇਸ ਐਕਸਪ੍ਰਰੈਸ ਵੇਅ 'ਤੇ ਦੋ ਰਾਜਾਂ 'ਚ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਤੀਜੇ ਰਾਜ 'ਚ ਉਸਾਰੀ ਸ਼ੁਰੂ ਕਰਨ ਦੀ ਪ੍ਰਿਕਿਰਆ ਚੱਲ ਰਸਤੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਹਰਿਆਣਾ 'ਚੋਂ ਲੰਘਣ ਵਾਲੇ ਇਸ ਐਕਸਪ੍ਰਰੈਸਵੇਅ ਦੇ ਹਿੱਸੇ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਰਚ 2024 ਤਕ ਪੂਰਾ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਪੰਜਾਬ ਜਾਣਾ ਆਸਾਨ ਹੋ ਜਾਵੇਗਾ। ਦਿੱਲੀ-ਕਟੜਾ ਐਕਸਪ੍ਰਰੈਸਵੇਅ 668 ਕਿਲੋਮੀਟਰ ਲੰਬਾ ਹੈ, ਜੋ ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜਾਣਕਾਰੀ ਅਨੁਸਾਰ 597 ਕਿਲੋਮੀਟਰ ਜ਼ਮੀਨ ਐਕੁਆਇਰ ਕਰਕੇ ਉਸਾਰੀ ਲਈ ਸੌਂਪ ਦਿੱਤੀ ਗਈ ਹੈ। ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਐਕੁਆਇਰ ਕਰ ਲਈ ਜਾਵੇਗੀ। ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਜਾ ਚੁੱਕੀ ਇਸ ਐਕਸਪ੍ਰਰੈਸਵੇਅ ਦਾ ਵੱਧ ਤੋਂ ਵੱਧ ਹਿੱਸਾ 422 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ। ਹਰਿਆਣਾ ਅਤੇ ਪੰਜਾਬ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਜ਼ਮੀਨ ਐਕੁਆਇਰ ਕਰਕੇ ਉਸਾਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰਰੈਸਵੇਅ ਹੋਵੇਗਾ। 668 ਕਿਲੋਮੀਟਰ ਲੰਬਾ ਐਕਸਪ੍ਰਰੈਸ ਵੇਅ 158 ਕਿਲੋਮੀਟਰ ਹਰਿਆਣਾ ਅਤੇ 422 ਕਿਲੋਮੀਟਰ ਪੰਜਾਬ ਵਿੱਚ ਹੋਵੇਗਾ। ਹਰਿਆਣਾ 'ਚ 158 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿੱਚ 107 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਜਾ ਚੁੱਕੀ ਹੈ।
  LATEST UPDATES