View Details << Back

ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਹੋਵੇਗਾ ਵੱਡਾ ਨੁਕਸਾਨ, ਅੱਧਾ ਹੀ ਮਿਲੇਗਾ ਦੀਵਾਲੀ ਦਾ ਬੋਨਸ

  ਕੇਂਦਰ ਸਰਕਾਰ ਦੇ ਪੋਸਟਲ ਮੁਲਾਜ਼ਮਾਂ (Department of Posts) ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਇਸ ਵਾਰ ਦੀਵਾਲੀ 'ਤੇ ਅੱਧੇ ਦਿਨ ਦਾ ਬੋਨਸ ਮਿਲੇਗਾ। ਫਾਈਨਾਂਸ ਮਨਿਸਟਰੀ ਨੇ ਉਨ੍ਹਾਂ ਨੂੰ 120 ਦਿਨਾਂ ਦਾ ਬੋਨਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਵਾਰ ਡਿਪਾਰਟਮੈਂਟ ਆਫ ਪੋਸਟ ਦੇ ਯੋਗ ਮੁਲਾਜ਼ਮਾਂ ਨੂੰ ਸਿਰਫ਼ 60 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ।

ਭਾਰਤ ਸਰਕਾਰ 'ਚ ਅੰਡਰ ਸੈਕਟਰੀ ਅਸ਼ੋਕ ਕੁਮਾਰ ਮੁਤਾਬਕ ਡਿਪਾਰਟਮੈਂਟ ਆਫ ਪੋਸਟ ਨੇ ਇਹ ਪ੍ਰਸਤਾਵ ਭੇਜਿਆ ਸੀ ਕਿ ਨਾਨ ਗਜ਼ਟਿਡ ਮੁਲਾਜ਼ਮਾਂ ਨੂੰ 120 ਦਿਨਾਂ ਦਾ Productivity Linked Bonus ਦਿੱਤਾ ਜਾਵੇ ਪਰ ਮਨਿਸਟਰੀ ਨੇ ਉਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਇਸ ਵਾਰ 120 ਦਿਨਾਂ ਦੀ ਬਜਾਏ 60 ਦਿਨਾਂ ਦਾ Productivity Linked Bonus ਦੀਵਾਲੀ 'ਤੇ ਮਿਲੇਗਾ।ਅੰਡਰ ਸੈਕਟਰੀ ਅਸ਼ੋਕ ਕੁਮਾਰ ਦਾ ਹੁਕਮ ਆਉਣ ਤੋਂ ਬਾਅਦ ਡਿਪਾਰਟਮੈਂਟ ਆਫ ਪੋਸਟ (Department of Posts) ਨੇ ਆਪਣੇ ਰੀਜਨਲ ਦਫ਼ਤਰਾਂ 'ਚ ਸੂਚਨਾ ਭਿਜਵਾਈ ਹੈ ਕਿ 60 ਦਿਨਾਂ ਦੇ ਬੋਨਸ ਦੇ ਤੌਰ 'ਤੇ Gramin Dak Sevak, Casual Labourers, Group B ਦੇ ਨਾਨ-ਗਜ਼ਟਿਡ ਅਫਸਰਾਂ, MTS ਤੇ ਗਰੁੱਪ-ਸੀ ਦੇ ਮੁਲਾਜ਼ਮਾਂ ਨੂੰ 7000 ਰੁਪਿਆ ਮਿਲੇਗਾ। ਇਸ ਤੋਂ ਉੱਪਰ ਕੋਈ ਰਕਮ ਬੋਨਸ ਦੇ ਤੌਰ 'ਤੇ ਨਹੀਂ ਮਿਲੇਗੀ।ਆਲ ਇੰਡੀਆ ਅਕਾਊਂਟਸ ਐਂਡ ਆਡਿਟ ਕਮੇਟੀ ਦੇ ਜਨਰਲ ਸਕੱਤਰ ਐੱਚਐੱਸ ਤਿਵਾੜੀ ਨੇ Jagran.com ਨੂੰ ਦੱਸਿਆ ਕਿ Productivity Linked Bonus ਨੂੰ ਕਢਵਾਉਣ ਦਾ ਤਰੀਕਾ ਕਾਫੀ ਅਸਾਨ ਹੈ। ਇਸ ਵਿਚ Basic Pay, S.B. Allowance, Deputation (Duty) Allowance, Dearness Allowance ਤੇ Training Allowance ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਾਲਾਨਾ ਆਧਾਰ 'ਤੇ Bonus ਦੀ ਰਕਮ ਨਿਕਲ ਆਉਂਦੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ Indian Railways ਨੂੰ ਬੋਨਸ ਦੇਣ ਦਾ ਐਲਾਨ ਕੀਤਾ ਸੀ। JCM, Staff Side ਦੇ ਅਹੁਦੇਦਾਰ ਸ਼ਿਵ ਗੋਪਾਲ ਮਿਸ਼ਰਾ ਨੇ ਹਾਲਾਂਕਿ ਬੋਨਸ ਦੀ ਰਕਮ 'ਤੇ ਨਿਰਾਸ਼ਾ ਪ੍ਰਗਟਾਈ ਸੀ। ਉਨ੍ਹਾਂ ਮੁਤਾਬਕ ਰੇਲਵੇ 'ਚ ਮੁਲਾਜ਼ਮਾਂ ਦੀ ਗਿਣਤੀ ਘੱਟ ਗਈ ਹੈ। ਇਸ ਨਾਲ ਵਰਕ ਲੋਡ ਵਧ ਗਿਆ ਹੈ। ਇਕ-ਇਕ ਮੁਲਾਜ਼ਮ 'ਤੇ ਕੰਮ ਕਾਫੀ ਜ਼ਿਆਦਾ ਹੈ। ਮੁਲਾਜ਼ਮਾਂ ਨੇ ਜ਼ਿਆਦਾ ਕੰਮ ਕੀਤਾ ਹੈ, ਅਜਿਹੇ ਵਿਚ ਬੋਨਸ ਦੀ ਰਕਮ ਵੀ ਜ਼ਿਆਦਾ ਮਿਲਣੀ ਚਾਹੀਦੀ ਹੈ।
  LATEST UPDATES