View Details << Back

'ਦਿ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਦੀ ਵਾਪਸੀ 'ਤੇ ਅਰਚਨਾ ਨੇ ਤੋੜੀ ਚੁੱਪੀ, ਕਿਹਾ 'ਮੈਂ ਛੱਡ ਦੇਵਾਂਗੀ ਸ਼ੋਅ'

  ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਅੱਜ ਵੀ ਹਰ ਵਰਗ ਦੇ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। ਅਕਸਰ ਇਸ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਸੇ ਕਾਰਨ ਲੋਕ ਹਰ ਵਾਰ ਨਵਜੋਤ ਸਿੰਘ ਸਿੱਧੂ ਦੀ ਥਾਂ ਜੱਜ ਦੀ ਕੁਰਸੀ 'ਤੇ ਬੈਠਣ ਵਾਲੀ ਅਰਚਨਾ ਪੂਰਨ ਸਿੰਘ ਦਾ ਮਜ਼ਾਕ ਉਡਾਉਂਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਜੱਜ ਅਰਚਨਾ ਸੁਰਖੀਆਂ 'ਚ ਆ ਗਈ ਹੈ।
ਅਰਚਨਾ ਪੂਰਨ ਸਿੰਘ ਨੇ ਵੀ ਤੋੜੀ ਚੁੱਪੀ
ਦਰਅਸਲ, ਇਨ੍ਹੀਂ ਦਿਨੀਂ ਲੋਕਾਂ ਨੇ ਸਿਆਸੀ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ 'ਤੇ ਕਈ ਤਰ੍ਹਾਂ ਦੇ ਮੀਮਜ਼ ਬਣਾ ਰਹੇ। ਮੀਮਜ਼ ਰਾਹੀਂ ਲੋਕ ਕਹਿ ਰਹੇ ਹਨ ਕਿ ਜਲਦ ਹੀ ਸਿੱਧੂ ਸ਼ੋਅ 'ਚ ਵਾਪਸੀ ਕਰਨਗੇ ਅਤੇ ਅਰਚਨਾ ਪੂਰਨ ਸਿੰਘ ਦੀ ਕੁਰਸੀ ਖ਼ਤਰੇ 'ਚ ਪੈ ਜਾਵੇਗੀ। ਹੁਣ ਆਖਿਰਕਾਰ ਅਰਚਨਾ ਨੇ ਇਨ੍ਹਾਂ ਵਾਇਰਲ ਮੀਮਜ਼ 'ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ, ''ਲੋਕਾਂ ਨੂੰ ਲੱਗਦਾ ਹੈ ਕਿ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਹੈ। ਜੇਕਰ ਨਵਜੋਤ ਸਿੰਘ ਸਿੱਧੂ ਸ਼ੋਅ 'ਤੇ ਆਉਂਦੇ ਹਨ ਤਾਂ ਮੈਂ ਸ਼ੋਅ 'ਚੋਂ ਵਾਕਆਊਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।''
ਇਸ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਨੇ ਅੱਗੇ ਕਿਹਾ, ''ਵੈਸੇ, ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਮੇਰੇ 'ਤੇ ਅਜਿਹੇ ਮਾਈਮ ਬਣੇ ਅਤੇ ਵਾਇਰਲ ਹੋਣ ਲੱਗੇ। ਅਜਿਹਾ ਹੁੰਦਾ ਰਹਿੰਦਾ ਹੈ। ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ। ਜੇਕਰ ਕੋਈ ਵਿਅਕਤੀ ਸ਼ੋਅ ਛੱਡ ਕੇ ਰਾਜਨੀਤੀ 'ਚ ਆਉਣ ਬਾਰੇ ਸੋਚਦਾ ਹੈ ਤਾਂ ਵੀ ਉਸ ਨੂੰ ਉਸੇ ਸ਼ੋਅ ਦਾ ਹਿੱਸਾ ਮੰਨਿਆ ਜਾਂਦਾ ਹੈ, ਉਸ ਬਾਰੇ ਲਗਾਤਾਰ ਚਰਚਾ ਕੀਤੀ ਜਾਂਦੀ ਹੈ। ਸ਼ੋਅ ਨੂੰ ਇਸ ਨਾਲ ਜੁੜਕੇ ਦੇਖਿਆ ਜਾਂਦਾ ਹੈ।"
  ਖਾਸ ਖਬਰਾਂ