View Details << Back

Punjab Elections strategy: ਦੇਸ਼ ਅਤੇ ਭਾਜਪਾ ਲਈ ਪੰਜਾਬ ਜਿੱਤਣਾ ਮਹੱਤਵਪੂਰਨ

  ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ਸਬੰਧੀ ਸੰਘ ਪਰਿਵਾਰ ਵੱਲੋਂ ਦਿਖਾਈ ਜਾ ਰਹੀ ਗੰਭੀਰਤਾ ਦੇ ਸਪੱਸ਼ਟ ਸੰਕੇਤ ਤਹਿਤ, ਸੱਤਾਧਾਰੀ ਭਾਜਪਾ ਦੀ ਮਾਂ-ਸੰਸਥਾ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਨੇ ਸ਼ੁੱਕਰਵਾਰ ਕਿਹਾ ਕਿ ਸੂਬੇ ਵਿੱਚ ਜਿੱਤ ਹਾਸਲ ਕਰਨਾ ਨਾ ਸਿਰਫ਼ ਪਾਰਟੀ ਲਈ, ਸਗੋਂ ਪੰਜਾਬ ਅਤੇ ਦੇਸ਼ ਦੋਵਾਂ ਲਈ ਬਰਾਬਰ ਰੂਪ ਵਿੱਚ ਮਹੱਤਵਪੂਰਨ ਹੈ। ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਨ ਦਾ ਇਹ ਸੁਨੇਹਾ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਰਾਤ ਹੋਈ ਰਣਨੀਤਕ ਬੈਠਕ ਵਿੱਚ ਦਿੱਤਾ ਗਿਆ, ਜਿਸ ਨੂੰ ਉੱਤਰੀ ਸੂਬਿਆਂ ਦੇ ਇੰਚਾਰਜ ਅਤੇ ਆਰ ਐੱਸ ਐੱਸ ਦੇ ਸੰਯੁਕਤ ਜਨਰਲ ਸਕੱਤਰ ਅਰੁਨ ਕੁਮਾਰ ਨੇ ਸੰਬੋਧਨ ਕੀਤਾ।


ਕੁਮਾਰ ਨੇ ਹਾਜ਼ਰ ਨੇਤਾਵਾਂ ਨੂੰ ਬੂਥ ਪੱਧਰ ’ਤੇ ਮਾਈਕਰੋ-ਮੈਨੇਜਮੈਂਟ ਯਕੀਨੀ ਬਣਾਉਣ ਲਈ ਕਿਹਾ ਅਤੇ ਖ਼ਾਸ ਤੌਰ ’ਤੇ ਉਨ੍ਹਾਂ ਲਗਪਗ 6000 ਬੂਥਾਂ ਵੱਲ ਧਿਆਨ ਦੇਣ ਲਈ ਕਿਹਾ ਜਿੱਥੇ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਨਾਲ ਹੀ ਉਨ੍ਹਾਂ 5900 ਬੂਥਾਂ ਵੱਲ ਵੀ ਧਿਆਨ ਦੇਣ ਲਈ ਕਿਹਾ, ਜਿੱਥੇ ਪਾਰਟੀ 1 ਤੋਂ 100 ਵੋਟਾਂ ਦੇ ਫ਼ਰਕ ਨਾਲ ਪਿੱਛੇ ਰਹਿ ਗਈ ਸੀ। ਆਰ ਐੱਸ ਐੱਸ ਵੱਲੋਂ ਪੰਜਾਬ ਵਿੱਚ ਭਾਜਪਾ ਦੀ ਪਿੱਠ ’ਤੇ ਆਉਣ ਨਾਲ, ਸੰਘ ਪਰਿਵਾਰ ਲਈ ਸੂਬੇ ਦੀਆਂ ਚੋਣਾਂ ਦੀ ਅਹਿਮੀਅਤ ਸਾਫ਼ ਹੋ ਜਾਂਦੀ ਹੈ। ਆਰ ਐੱਸ ਐੱਸ ਵੱਲੋਂ ਸੱਦੀ ਗਈ ਬੈਠਕ ਵਿੱਚ ਪੰਜਾਬ ਦੇ ਕਈ ਭਾਜਪਾ ਆਗੂਆਂ ਨੇ ਆਰ ਐੱਸ ਐੱਸ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਜਥੇਬੰਦਕ ਤਾਕਤ ਵੀ ਵਧੇਗੀ।

  ਖਾਸ ਖਬਰਾਂ