View Details << Back

ਕਪਿਲ ਦੇ ਸ਼ੋਅ ’ਚ ਅਕਸ਼ੇ ਨੇ ਦੱਸਿਆ, ਸ਼ਰਾਬ ਪੀ ਕੇ ਕਿਵੇਂ ਮਨਾਈ ਜਾਂਦੀ ਹੈ ਹੋਲੀ

  ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਆਗਾਮੀ ਐਪੀਸੋਡ ’ਚ ਧਮਾਲ ਹੋਣ ਵਾਲਾ ਹੈ। ਸ਼ੋਅ ’ਚ ਫ਼ਿਲਮ ‘ਬੱਚਨ ਪਾਂਡੇ’ ਦੀ ਸਟਾਰਕਾਸਟ ਐਂਟਰਟੇਨਮੈਂਟ ਦਾ ਡੋਜ਼ ਲੈ ਕੇ ਆਵੇਗੀ। ਜਦੋਂ ਵੀ ਅਕਸ਼ੇ ਕੁਮਾਰ ‘ਦਿ ਕਪਿਲ ਸ਼ਰਮਾ’ ’ਚ ਆਉਂਦੇ ਹਨ ਤਾਂ ਚਾਰ ਚੰਨ ਲਗਾ ਦਿੰਦੇ ਹਨ। ਹੋਲੀ ਐਪੀਸੋਡ ’ਚ ਵੀ ਅਜਿਹਾ ਹੋਣ ਵਾਲਾ ਹੈ।
ਸ਼ੋਅ ’ਚ ਰੱਜ ਕੇ ਮਸਤੀ ਤੇ ਧਮਾਲ ਹੋਵੇਗਾ। ਹਾਸੇ ਦਾ ਰੰਗ ਜਮਾਉਣ ਅਕਸ਼ੇ ਕੁਮਾਰ ਆਪਣੀ ਪੂਰੀ ਟੀਮ ਨਾਲ ਨਜ਼ਰ ਆਉਣਗੇ। ਸ਼ੋਅ ’ਚ ਅਕਸ਼ੇ ਨੇ ਦੱਸਿਆ ਕਿ ਉਹ ਕਿਵੇਂ ਹੋਲੀ ਸੈਲੀਬ੍ਰੇਟ ਕਰਦੇ ਹਨ। ਅਕਸ਼ੇ ਤੇ ਕਪਿਲ ਨੇ ਖ਼ੂਬ ਜੋਕਸ ਮਾਰੇ।
ਅਕਸ਼ੇ ਨੇ ਦੱਸਿਆ ਕਿ ਉਹ ਤਮੀਜ਼ ਦੀ ਹੋਲੀ ਖੇਡਦੇ ਹਨ। ਕੁਝ ਲੋਕ ਰੰਗ ਲਗਾਉਣ ਲਈ ਇੰਝ ਪਿੱਛੇ ਆਉਂਦੇ ਹਨ, ਜਿਵੇਂ ਉਹ ਬਦਲਾ ਲੈ ਰਹੇ ਹੋਣ, ਦੰਦ ਤਕ ਰਗੜ ਦਿੰਦੇ ਹਨ।
ਸ਼ਰਾਬ ਪੀਣ ਤੋਂ ਬਾਅਦ ਲੋਕ ਕਿਵੇਂ ਹੋਲੀ ਮਨਾਉਂਦੇ ਹਨ, ਇਹ ਵੀ ਅਕਸ਼ੇ ਕੁਮਾਰ ਨੇ ਦੱਸਿਆ। ਉਨ੍ਹਾਂ ਕਿਹਾ, ‘ਕੁਝ ਲੋਕ ਤਿੰਨ ਪੈੱਗ ਲਗਾਉਣ ਤੋਂ ਬਾਅਦ ਕੁੱਤੇ ਨੂੰ ਟਿੱਕਾ ਲਗਾਉਂਦੇ ਹਨ, ਫਿਰ ਕਹਿੰਦੇ ਹਨ ਕਿ ਮੁਆਫ਼ੀ ਕੁੜਮ ਜੀ। ਅਕਸ਼ੇ ਕੁਮਾਰ ਨਾਲ ਸ਼ੋਅ ’ਚ ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼, ਅਰਸ਼ਦ ਵਾਰਸੀ ਤੇ ਡਾਇਰੈਕਟਰ ਫਰਹਾਦ ਸਾਮਜੀ ਨਜ਼ਰ ਆਉਣਗੇ।
  ਖਾਸ ਖਬਰਾਂ