View Details << Back

‘ਬੱਬਰ’ ਫ਼ਿਲਮ ’ਚ ਵੱਖਰੇ ਅੰਦਾਜ਼ ’ਚ ਨਜ਼ਰ ਆਉਣਗੇ ਅੰਮ੍ਰਿਤ ਮਾਨ, ਲੁੱਕ ਦੀ ਹੋ ਰਹੀ ਤਾਰੀਫ਼

  ਆਪਣੇ ਗੀਤਾਂ ਰਾਹੀਂ ਧਮਾਲ ਪਾਉਣ ਵਾਲੇ ਅੰਮ੍ਰਿਤ ਮਾਨ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੇ ਸ਼ਾਨਦਾਰ ਟਰੇਲਰ ਨੂੰ ਹੁਣ ਤੱਕ ਯੂਟਿਊਬ ’ਤੇ 4.6 ਮਿਲੀਅਨ ਤੋਂ ਵੱਧ ਵਾਰ ਦੇਖਿਅ ਗਿਆ ਹੈ।
ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਲੋਕ ਅੰਮ੍ਰਿਤ ਮਾਨ ਦੀ ਲੁੱਕ ਦੀ ਰੱਜ ਕੇ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਅੰਮ੍ਰਿਤ ਮਾਨ ਨੇ ਇੰਨਾ ਗ੍ਰੇ ਸ਼ੇਡ ਕਿਰਦਾਰ ਨਿਭਾਇਆ ਹੈ।
ਅਮਰ ਹੁੰਦਲ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਅੰਮ੍ਰਿਤ ਮਾਨ ਤੇ ਯੋਗਰਾਜ ਸਿੰਘ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ’ਚ ਰਾਜ ਝਿੰਜਰ, ਰਘਬੀਰ ਬੋਲੀ, ਯਾਦ ਗਰੇਵਾਲ, ਕੁਲਜਿੰਦਰ ਸਿੱਧੂ, ਵਿਕਟਰ ਜੌਹਨ, ਅਸ਼ੀਸ਼ ਦੁੱਗਲ, ਤਰਸੇਮ ਪੌਲ ਸਮੇਤ ਕਈ ਦਿੱਗਜ ਕਲਾਕਾਰ ਨਜ਼ਰ ਆਉਣ ਵਾਲੇ ਹਨ।
ਟਰੇਲਰ ਤੋਂ ਬਾਅਦ ਫ਼ਿਲਮ ਦੇ ਦੋ ਗੀਤ ਵੀ ਰਿਲੀਜ਼ ਹੋਏ ਹਨ, ਜਿਨ੍ਹਾਂ ’ਚ ਪਹਿਲਾ ਗੀਤ ‘ਕਿੱਕਲੀ’ ਅੰਮ੍ਰਿਤ ਮਾਨ ਨੇ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੈ। ਯੂਟਿਊਬ ’ਤੇ ਇਸ ਗੀਤ ਨੂੰ 6.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਇਸ ਦੇ ਨਾਲ ਹੀ ਫ਼ਿਲਮ ਦਾ ਦੂਜਾ ਗੀਤ ‘ਟ੍ਰਬਲ ਮੇਕਰ’ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਅੰਮ੍ਰਿਤ ਮਾਨ ਨੇ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੈ। ਗੀਤ ਨੂੰ ਹੁਣ ਤੱਕ 3.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’ 18 ਮਾਰਚ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ।
  ਖਾਸ ਖਬਰਾਂ