View Details << Back

ਸਲਮਾਨ ਖ਼ਾਨ ਨੇ ਵਿਆਹ ਨੂੰ ਲੈ ਕੇ ਕੀਤਾ ਨਵਾਂ ਖ਼ੁਲਾਸਾ, ਦੇਖੋ ਵੀਡੀਓ

  ਸੁਪਰਸਟਾਰ ਸਲਮਾਨ ਖ਼ਾਨ ਨੇ ਅਜੇ ਤਕ ਵਿਆਹ ਨਹੀਂ ਕਰਵਾਇਆ ਹੈ ਪਰ ਉਸ ਦਾ ਵਿਆਹ ਕਦੋਂ ਹੋਵੇਗਾ, ਇਹ ਸਵਾਲ ਉਸ ਦੇ ਹਰ ਪ੍ਰਸ਼ੰਸਕ ਦੇ ਮਨ ’ਚ ਜ਼ਰੂਰ ਉੱਠਦਾ ਹੈ। ਹੁਣ ਸਲਮਾਨ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਵਿਆਹ ਤੋਂ ਲੈ ਕੇ ਆਪਣੀਆਂ ਗਰਲਫਰੈਂਡਸ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਅਸਲ ’ਚ ਇਹ ਵੀਡੀਓ ਇਕ ਕੰਪਨੀ ਦੀ ਐਡ ਹੈ, ਜਿਸ ਨੂੰ ਸਲਮਾਨ ਖ਼ਾਨ ਪ੍ਰਮੋਟ ਕਰ ਰਹੇ ਹਨ ਪਰ ਵੀਡੀਓ ’ਚ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜੋ ਵੀ ਗੱਲਾਂ ਆਖੀਆਂ ਹਨ, ਉਹ ਬਹੁਤ ਮਜ਼ੇਦਾਰ ਹਨ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਆਪਣੇ ਨੌਜਵਾਨ ਵਰਜ਼ਨ ਨਾਲ ਗੱਲ ਕਰ ਰਹੇ ਹਨ। ਸਲਮਾਨ ਖ਼ਾਨ ‘ਹਮ ਆਪਕੇ ਹੈਂ ਕੌਨ’ ਫ਼ਿਲਮ ਦੇ ਪ੍ਰੇਮ ਨੂੰ ਕਹਿੰਦੇ ਹਨ, ‘ਪ੍ਰੇਮ, ਸਵਾਗਤ ਨਹੀਂ ਕਰੋਗੇ ਹਮਾਰਾ?’ ਪ੍ਰੇਮ, ਸਲਮਾਨ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ।
ਸਲਮਾਨ ਕਹਿੰਦੇ ਹਨ, ‘ਫਿਊਚਰ ਤੋਂ ਆਇਆ ਹਾਂ।’ ਇਸ ਤੋਂ ਬਾਅਦ ਪ੍ਰੇਮ, ਸਲਮਾਨ ਦੇ ਡੌਲੇ ਛੂਹਦਾ ਹੈ ਤੇ ਪੁੱਛਦਾ ਹੈ, ‘ਵਿਆਹ?’ ਇਸ ’ਤੇ ਸਲਮਾਨ ਕਹਿੰਦੇ ਹਨ, ‘ਹੋ ਗਈ, ਤੁਮਹਾਰੀ ਸਭ ਗਰਲਫਰੈਂਡਸ ਕੀ।’ ਇਹ ਸੁਣ ਕੇ ਪ੍ਰੇਮ ਥੋੜ੍ਹਾ ਨਿਰਾਸ਼ ਹੋ ਜਾਂਦਾ ਹੈ।
  ਖਾਸ ਖਬਰਾਂ