View Details << Back

ਆਲੀਆ ਭੱਟ ਨੂੰ ਮਿਲੀ ਹਾਲੀਵੁੱਡ ਫ਼ਿਲਮ, ਗੈਲ ਗੈਡੋਟ ਨਾਲ ਇਸ ਫ਼ਿਲਮ ’ਚ ਕਰੇਗੀ ਕੰਮ

  ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨਾਲ ਬਾਕਸ ਆਫਿਸ ’ਤੇ ਧੂਮ ਮਚਾਉਣ ਤੋਂ ਬਾਅਦ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ ਹੋਣ ਦਾ ਇਕ ਹੋਰ ਮੌਕਾ ਮਿਲਿਆ ਹੈ। ਅਦਾਕਾਰਾ ਹੁਣ ਗਲੋਬਲ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਹੁਣ ਇੰਟਰਨੈਸ਼ਨਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਹੈ।
ਆਲੀਆ ਭੱਟ ਹਾਲੀਵੁੱਡ ਦਾ ਰੁਖ਼ ਕਰਨ ਵਾਲੀ ਹੈ। ਆਲੀਆ ਭੱਟ ਨੈੱਟਫਲਿਕਸ ਦੀ ਸਪਾਈ ਥ੍ਰਿਲਰ ਫ਼ਿਲਮ ‘ਹਾਰਟ ਆਫ ਸਟੋਨ’ ’ਚ ਕੰਮ ਕਰਨ ਜਾ ਰਹੀ ਹੈ, ਉਹ ਵੀ ਗੈਲ ਗੈਡੋਟ ਦੇ ਆਪੋਜ਼ਿਟ। ਇਸ ਨੂੰ ਟੌਮ ਹਾਰਪਰ ਡਾਇਰੈਕਟ ਕਰਨਗੇ।
ਇਸ ਫ਼ਿਲਮ ਨੂੰ ਗਰੇਗ ਰੁਕਾ ਤੇ ਐਲੀਸਨ ਸਕਰਾਇਡਰ ਨੇ ਲਿਖਿਆ ਹੈ। ਫ਼ਿਲਮ ਦੀ ਕਹਾਣੀ ਰਿਸ਼ੇਲ ਸਟੋਨ ਦੀ ਹੈ, ਜੋ ਇੰਟੈਲੀਜੈਂਸ ਆਪਰੇਟਿਵ ਹੈ। ਨੈੱਟਫਲਿਕਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਲੀਆ ਦੇ ਹਾਲੀਵੁੱਡ ਪ੍ਰਾਜੈਕਟ ਦਾ ਐਲਾਨ ਕੀਤਾ ਹੈ।
  ਖਾਸ ਖਬਰਾਂ