View Details << Back

ਸੱਸ ਦੀ ਗੋਦ ’ਚ ਬੈਠੀ ਦਿਸੀ ਕੈਟਰੀਨਾ ਕੈਫ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਤਸਵੀਰ

  ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸੋਸ਼ਲ ਮੀਡੀਆ ’ਤੇ ਬਹੁਤ ਘੱਟ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਵਿੱਕੀ ਨੇ ਸਾਰਾ ਅਲੀ ਖ਼ਾਨ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਹੁਣ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿੱਕੀ ਨੇ ਮਾਂ ਵੀਨਾ ਕੌਸ਼ਲ ਤੇ ਪਤਨੀ ਕੈਟਰੀਨਾ ਕੈਫ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਕੈਟਰੀਨਾ ਕੈਫ ਸੱਸ ਵੀਨਾ ਦੀ ਗੋਦ ’ਚ ਬੈਠੀ ਨਜ਼ਰ ਆ ਰਹੀ ਹੈ। ਵੀਨਾ ਕੌਸ਼ਲ ਨੇ ਮਹਿਲਾ ਦਿਵਸ ਮੌਕੇ ਕੈਟਰੀਨਾ ਨੂੰ ਤੋਹਫ਼ਾ ਵੀ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਵਿੱਕੀ ਕੌਸ਼ਲ ਨੇ ਮਾਂ ਤੇ ਪਤਨੀ ਦੀ ਇਕੱਠਿਆਂ ਤਸਵੀਰ ਸਾਂਝੀ ਕੀਤੀ ਹੈ।
ਪ੍ਰਸ਼ੰਸਕਾਂ ਲਈ ਵੀ ਇਹ ਤਸਵੀਰ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਤਸਵੀਰ ਸਾਂਝੀ ਕਰਦਿਆਂ ਵਿੱਕੀ ਨੇ ਕੈਪਸ਼ਨ ’ਚ ਲਿਖਿਆ, ‘ਮੇਰੀ ਤਾਕਤ, ਮੇਰੀ ਦੁਨੀਆ।’ ਤਸਵੀਰ ’ਚ ਕੈਟਰੀਨਾ ਕੈਫ ਲਾਲ ਰੰਗ ਦਾ ਫਲੋਰਲ ਪ੍ਰਿੰਟ ਕੁੜਤਾ, ਪਲਾਜ਼ੋ ਪਹਿਨੀ ਨਜ਼ਰ ਆ ਰਹੀ ਹੈ, ਜਿਸ ’ਤੇ ਫਰੰਟ ’ਤੇ ਗ੍ਰੀਨ ਤੇ ਗੋਲਡਨ ਕਲਰ ਨਾਲ ਐਂਬ੍ਰਾਇਡਰੀ ਬਣੀ ਹੈ।
  ਖਾਸ ਖਬਰਾਂ