View Details << Back

E20 ਬਣਿਆ 420, ਜਨਤਾ ਦੀਆਂ ਕਾਰਾਂ ’ਚੋਂ ਪੈਟਰੋਲ ਦੀ ਚੋਰੀ’: ਰਾਹੁਲ ਗਾਂਧੀ

  ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਈ-20 (E20) ਪੈਟਰੋਲ ਦੀ ਸਪਲਾਈ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਕਰਨਾਟਕ ਸਰਕਾਰ ਵੱਲੋਂ ਇਕੱਠੇ ਕੀਤੇ ਗਏ ਪੈਟਰੋਲ ਨਮੂਨਿਆਂ ਦੇ ਟੈਸਟ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਭਰ ਵਿੱਚ ਵੇਚੇ ਜਾ ਰਹੇ ਈਂਧਨ ਵਿੱਚ ਇਥਾਨੋਲ ਦੀ ਅਸਲ ਮਾਤਰਾ ਬਾਰੇ ਸਥਿਤੀ ਤੁਰੰਤ ਸਪੱਸ਼ਟ ਕੀਤੀ ਜਾਵੇ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਹਿੰਦੀ ਵਿੱਚ ਪੋਸਟ ਸਾਂਝੀ ਕਰਦਿਆਂ ਗਾਂਧੀ ਨੇ ਲਿਖਿਆ, “ਈ-20 ਬਣ ਗਿਆ 420- ਜਨਤਾ ਦੀਆਂ ਕਾਰਾਂ ਵਿੱਚੋਂ ਪੈਟਰੋਲ ਦੀ ਚੋਰੀ!” ਉਨ੍ਹਾਂ ਦਾ ਇਹ ਇਸ਼ਾਰਾ ਆਈਪੀਸੀ ਦੀ ਧੋਖਾਧੜੀ ਨਾਲ ਸਬੰਧਤ ਧਾਰਾ 420 ਵੱਲ ਸੀ।


ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪੈਟਰੋਲ ਵਿੱਚ 20 ਫ਼ੀਸਦੀ ਇਥਾਨੋਲ ਮਿਲਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਕਰਨਾਟਕ ਦੇ 7 ਜ਼ਿਲ੍ਹਿਆਂ ਵਿੱਚੋਂ ਲਏ ਗਏ ਨਮੂਨਿਆਂ ਦੀ ਜਾਂਚ ਦੌਰਾਨ ਇਹ ਮਾਤਰਾ ਤੈਅ ਹੱਦ ਤੋਂ ਕਿਤੇ ਵੱਧ ਪਾਈ ਗਈ ਹੈ। ਉਨ੍ਹਾਂ ਕਿਹਾ, “ਮਾਨਤਾ ਪ੍ਰਾਪਤ ਲੈਬਾਰਟਰੀ ਵਿੱਚ ਕਰਵਾਏ ਟੈਸਟਾਂ ਅਨੁਸਾਰ 14 ਵਿੱਚੋਂ 11 ਨਮੂਨਿਆਂ ਵਿੱਚ 20 ਫ਼ੀਸਦੀ ਤੋਂ ਵੱਧ ਇਥਾਨੋਲ ਮਿਲਿਆ। ਆਈਓਸੀਐੱਲ (IOCL) ਦੇ ਨਮੂਨੇ ਵਿੱਚ 31.2 ਫ਼ੀਸਦੀ ਅਤੇ ਐੱਚਪੀਸੀਐੱਲ (HPCL) ਵਿੱਚ 30.5 ਫ਼ੀਸਦੀ ਇਥਾਨੋਲ ਨਿਕਲਿਆ। ਚਾਹੇ ਸਰਕਾਰੀ ਕੰਪਨੀਆਂ ਹੋਣ ਜਾਂ ਨਿੱਜੀ- ਸਭ ਨੇ ਨਿਰਧਾਰਿਤ ਹੱਦ ਪਾਰ ਕਰ ਦਿੱਤੀ ਹੈ।” ਉਨ੍ਹਾਂ ਚਿੰਤਾ ਪ੍ਰਗਟਾਈ ਕਿ ਬਹੁਤ ਜ਼ਿਆਦਾ ਇਥਾਨੋਲ ਕਾਰਨ ਵਾਹਨਾਂ ਦੀ ਮਾਈਲੇਜ ਘਟਦੀ ਹੈ ਅਤੇ ਮੁਰੰਮਤ ਦਾ ਖ਼ਰਚਾ ਵਧਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ।

  ਖਾਸ ਖਬਰਾਂ