View Details << Back

ਟਰੰਪ ਦੇ ਵਿਰੋਧ ਕਾਰਨ Mark Carney ਨੂੰ Nobel Prize ਦੀ ਚਰਚਾ

  ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਨਾਲ ਪੱਖ ਰੱਖ ਕੇ ਆਲਮੀ ਪੱਧਰ ’ਤੇ ਵੱਖਰੀ ਪਛਾਣ ਬਣਾਈ ਹੈ। ਕਾਰਨੀ ਦੇ ਇਸੇ ਅੰਦਾਜ਼ ਕਾਰਨ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਅਤੇ ‘ਟਾਈਮ’ ਰਸਾਲੇ ਦੇ ‘ਪਰਸਨ ਆਫ ਦਿ ਯੀਅਰ’ ਜਿਹੇ ਵੱਕਾਰੀ ਸਨਮਾਨਾਂ ਦੀ ਦੌੜ ’ਚ ਦੇਖਿਆ ਜਾ ਰਿਹਾ ਹੈ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਨਾਲ ਜੁੜੇ ਬਾਜ਼ਾਰ ‘ਕਲਸ਼ੀ’ ’ਚ ਕਾਰਨੀ ਦੇ ਦੋਵੇਂ ਸਨਮਾਨ ਹਾਸਲ ਕਰਨ ਦੀਆਂ ਸੰਭਾਵਨਾਵਾਂ ਦੇ ਕਿਆਸ ਲਾਏ ਜਾ ਰਹੇ ਹਨ।

ਕਾਰਨੀ ਕੁਝ ਸਮੇਂ ਲਈ 2026 ਦੇ ਨੋਬੇਲ ਸ਼ਾਂਤੀ ਪੁਰਸਕਾਰ ਦੇ ਸੰਭਾਵੀ ਜੇਤੂਆਂ ’ਚ ਅੱਗੇ ਰਹੇ। ਕਾਰੋਬਾਰੀਆਂ ਨੇ ਉਨ੍ਹਾਂ ਦੀ ਸੰਭਾਵਨਾ 14 ਫ਼ੀਸਦ ਪਰਗਟ ਕੀਤੀ ਪਰ ਬਾਅਦ ’ਚ ਇਹ ਘਟ ਗਈ। ਨੋਬੇਲ ਕਮੇਟੀ ਦੀ 9 ਅਕਤੂਬਰ ਨੂੰ ਓਸਲੋ ’ਚ ਐਲਾਨੇ ਜਾਣ ਵਾਲੀ ਸੂਚੀ ’ਚ ਕਾਰਨੀ ਦੇ ਸ਼ਾਮਲ ਹੋਣ ਦਾ ਕੋਈ ਜਨਤਕ ਸਬੂਤ ਨਹੀਂ ਹੈ। ਉਂਝ ਨੋਬੇਲ ਪੁਰਸਕਾਰ ਬਾਰੇ ਚਰਚਾ ਨਾਲ ਕਾਰਨੀ ਦੇ ਉਸ ਸੁਨੇਹੇ ਵੱਲ ਧਿਆਨ ਗਿਆ ਹੈ ਜਿਸ ਨੇ ਉਨ੍ਹਾਂ ਦੀ ਆਲਮੀ ਪਛਾਣ ਬਣਾਈ ਹੈ। ਉਨ੍ਹਾਂ ਆਖਿਆ ਸੀ, ‘‘ਦਰਮਿਆਨੀਆਂ ਤਾਕਤਾਂ ਵਾਲੇ ਮੁਲਕਾਂ ਨੂੰ ਆਪਣੀ ਖ਼ੁਦਮੁਖ਼ਤਾਰੀ ਦੀ ਰੱਖਿਆ ਲਈ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਵੱਡੀਆਂ ਤਾਕਤਾਂ ਆਰਥਿਕ ਅਤੇ ਫ਼ੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਹਨ।’’
  ਖਾਸ ਖਬਰਾਂ