View Details << Back

ਓਮਾਨ ’ਚ ਫਸੀਆਂ 2 ਪੰਜਾਬੀ ਧੀਆਂ ਦੀ ਸੁਰੱਖਿਅਤ ਵਤਨ ਵਾਪਸੀ: ਸੰਤ ਸੀਚੇਵਾਲ ਨੇ ਦਿੱਤੀ ਨਵੀਂ ਜ਼ਿੰਦਗੀ

  ਵਿਦੇਸ਼ ’ਚ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਓਮਾਨ ’ਚ ਬੰਧਕ ਬਣਾਈਆਂ ਗਈਆਂ ਜਲੰਧਰ ਅਤੇ ਕਪੂਰਥਲਾ ਦੀਆਂ ਦੋ ਪੰਜਾਬੀ ਔਰਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਸਹੀ-ਸਲਾਮਤ ਆਪਣੇ ਘਰ ਪਰਤ ਆਈਆਂ ਹਨ। ਭਾਰਤ ਵਾਪਸ ਆ ਕੇ ਉਨ੍ਹਾਂ ਦੱਸਿਆ ਕਿ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਅਜੇ ਵੀ ਲਗਭਗ 130 ਭਾਰਤੀ ਔਰਤਾਂ ਫਸੀਆਂ ਹੋਈਆਂ ਹਨ, ਜੋ ਵਤਨ ਵਾਪਸੀ ਦੀ ਉਡੀਕ ਕਰ ਰਹੀਆਂ ਹਨ।

ਜਲੰਧਰ ਜ਼ਿਲ੍ਹੇ ਦੀ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਬਿਊਟੀ ਪਾਰਲਰ ਵਿੱਚ 25 ਤੋਂ 30 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਦਾ ਲਾਲਚ ਦੇ ਕੇ ਓਮਾਨ ਭੇਜਿਆ ਗਿਆ ਸੀ। ਉੱਥੇ ਪਹੁੰਚਦਿਆਂ ਹੀ ਏਜੰਟ ਨੇ ਵੀਜ਼ਾ ਵਧਾਉਣ ਦੇ ਬਹਾਨੇ ਪਾਸਪੋਰਟ ਖੋਹ ਲਿਆ, ਗਲਤ ਕੰਮ ਕਰਨ ਲਈ ਦਬਾਅ ਪਾਇਆ ਅਤੇ ਵਿਰੋਧ ਕਰਨ ’ਤੇ ਮਾਰ-ਕੁੱਟ ਕੀਤੀ। ਵਾਪਸੀ ਲਈ 2 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਲਈ ਪਰਿਵਾਰ ਨੂੰ ਆਪਣਾ ਮੋਟਰਸਾਈਕਲ ਵੇਚਣਾ ਪਿਆ। ਸੰਤ ਸੀਚੇਵਾਲ ਦੀ ਮਦਦ ਨਾਲ ਉਹ 7 ਸਤੰਬਰ ਨੂੰ ਵਾਪਸ ਆਈ।
  ਖਾਸ ਖਬਰਾਂ