View Details << Back

ਇਰਾਨ ਨਾਲ ਸਮਝੌਤਾ ਕਰਨ ਦੀ ਕੋਈ ਕਾਹਲ ਨਹੀਂ: Trump

  Iran peace deal: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਨਾਲ ਸਮਝੌਤਾ ਕਰਨ ਵਿਚ ਕੋਈ ਕਾਹਲੀ ਨਹੀਂ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਇਰਾਨ ਨਾਲ ਓਬਾਮਾ ਸਰਕਾਰ ਵਰਗਾ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਸ ਸਮੇਂ ਇਰਾਨ ਨਾਲ ਹੋਇਆ ਪ੍ਰਮਾਣੂ ਸਮਝੌਤਾ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਮਾੜੇ ਸਮਝੌਤਿਆਂ ਵਿੱਚੋਂ ਇੱਕ ਸੀ।

ਡੋਨਲਡ ਟਰੰਪ ਨੇ ਦੋਸ਼ ਲਾਇਆ ਕਿ ਉਸ ਪੁਰਾਣੇ ਸਮਝੌਤੇ ਨੇ ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਦਾ ਸਿੱਧਾ ਰਸਤਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਵੇਲੇ ਇਰਾਨ ਨਾਲ ਜਿਸ ਨਵੇਂ ਸਮਝੌਤੇ 'ਤੇ ਗੱਲਬਾਤ ਕਰ ਰਹੀ ਹੈ, ਉਹ ਪਹਿਲੇ ਸਮਝੌਤੇ ਨਾਲੋਂ ਬਿਲਕੁਲ ਵੱਖਰਾ ਅਤੇ ਸਖ਼ਤ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨੁਮਾਇੰਦਿਆਂ ਨੂੰ ਗੱਲਬਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਮੌਜੂਦਾ ਸਮਾਂ ਅਮਰੀਕਾ ਦੇ ਪੱਖ ਵਿੱਚ ਹੈ। ਡੋਨਲਡ ਟਰੰਪ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਨਵਾਂ ਸਮਝੌਤਾ ਪੂਰੀ ਤਰ੍ਹਾਂ ਫਾਈਨਲ ਨਹੀਂ ਹੋ ਜਾਂਦਾ ਅਤੇ ਉਸ 'ਤੇ ਅਧਿਕਾਰਤ ਤੌਰ 'ਤੇ ਦਸਤਖਤ ਨਹੀਂ ਹੋ ਜਾਂਦੇ, ਉਦੋਂ ਤੱਕ ਇਰਾਨ ਵਿਰੁੱਧ ਅਮਰੀਕੀ ਘੇਰਾਬੰਦੀ ਮੁਹਿੰਮ ਜਾਰੀ ਰਹੇਗੀ।
  ਖਾਸ ਖਬਰਾਂ