View Details << Back

ਜੰਮੂ-ਕਸ਼ਮੀਰ: ਮੁਕਾਬਲੇ ਵਿੱਚ ਜੈਸ਼ ਦੇ ਚੋਟੀ ਦੇ ਕਮਾਂਡਰ ਸੈਫੁੱਲਾ ਸਣੇ ਤਿੰਨ ਦਹਿਸ਼ਤਗਰਦ ਹਲਾਕ

  ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਜੈਸ਼ ਦੇ ਚੋਟੀ ਦਾ ਕਮਾਂਡਰ ਸੈਫੁੱਲਾ ਸਣੇ ਤਿੰਨ ਦਹਿਸ਼ਤਗਰਦ ਮਾਰੇ ਗਏ।

ਫੌਜ ਨੇ ਕਿਹਾ ਕਿ ਚਤਰੂ ਪੱਟੀ ਦੇ ਪਾਸਰਕੁਟ ਦੇ ਜਨਰਲ ਖੇਤਰ ਵਿੱਚ ਅਪ੍ਰੇਸ਼ਨ ਦੌਰਾਨ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਗਿਆ ਹੈ।

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦਰਮਿਆਨ ਮੁਕਾਬਲਾ ਹੋਇਆ। ਸੁਰੱਖਿਆ ਬਲਾਂ ਨੇ ਜਿਸ ਥਾਂ ’ਤੇ ਦਹਿਸ਼ਤਗਰਦ ਲੁਕੇ ਹੋਏ ਸਨ, ਉਸ ਪੂਰੇ ਟਿਕਾਣੇ ਨੂੰ ਹੀ ਧਮਾਕੇ ਨਾਲ ਉਡਾ ਦਿੱਤਾ।
  ਖਾਸ ਖਬਰਾਂ