View Details << Back

ਯੂ ਪੀ ਵਿੱਚ ਕੁਸ਼ਾਸਨ ਦਾ ਬੋਲ-ਬਾਲਾ: ਅਖਿਲੇਸ਼

  ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਲੋਕਾਂ ਦੀ ਪੀੜ ਵਧੇਗੀ ਪਿਛੜਾ, ਦਲਿਤ ਤੇ ਘੱਟਗਿਣਤੀ (ਪੀ ਡੀ ਏ) ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਸ੍ਰੀ ਯਾਦਵ ਨੇ ਇੱਥੇ ਪਾਰਟੀ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ, ‘‘ਸਾਨੂੰ ਵਿਕਾਸ ਨਹੀਂ ਮਿਲ ਰਿਹਾ। ਉਹ ਕਿੱਥੇ ਹੈ? ਜੋ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਉਹ ਭ੍ਰਿਸ਼ਟਾਚਾਰ ਦੀਆਂ ਪਾਈਪਲਾਈਨਾਂ ਹਨ।’’

ਉਨ੍ਹਾਂ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਗੜਬੜੀਆਂ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਮਾੜੀ ਗੁਣਵੱਤਾ ਕਾਰਨ ਪਾਣੀ ਦੀਆਂ ਟੈਂਕੀਆਂ ਫਟ ਰਹੀਆਂ ਹਨ ਅਤੇ ਜ਼ਮੀਨੀ ਪੱਧਰ ’ਤੇ ਭ੍ਰਿਸ਼ਟਾਚਾਰ ਸਾਫ਼ ਨਜ਼ਰ ਆ ਰਿਹਾ ਹੈ। ਸ੍ਰੀ ਯਾਦਵ ਨੇ ਕਿਹਾ, ‘‘ਜਿਵੇਂ ਜਿਵੇਂ ਲੋਕਾਂ ਦੀ ਪੀੜ ਵਧੇਗੀ, ਸਾਡਾ ਪੀ ਡੀ ਏ (ਪਿਛੜਾ ਦਲਿਤ ਤੇ ਘੱਟਗਿਣਤੀ) ਅੰਦੋਲਨ ਵਧੇਗਾ।’’ ਉਨ੍ਹਾਂ ਕਿਹਾ ਕਿ ਸਪਾ ਲੋਕਤੰਤਰ ਅਤੇ ਸਮਾਜ ਦੇ ਧਰਮ ਨਿਰਪੱਖ ਤਾਣੇ-ਬਾਣੇ ਦੀ ਰੱਖਿਆ ਲਈ ਲੋਕਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।
  ਖਾਸ ਖਬਰਾਂ