View Details << Back

ਬੰਗਲਾਦੇਸ਼ ਨੇ ਪਾਕਿ ਤੋਂ ਲੜਾਕੂ ਜੈੱਟ ਖ਼ਰੀਦਣ ’ਚ ਦਿਲਚਸਪੀ ਦਿਖਾਈ

  ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਜੇ ਐੱਫ-17 ਥੰਡਰ ਲੜਾਕੂ ਜੈੱਟ ਖ਼ਰੀਦਣ ’ਚ ਦਿਲਚਸਪੀ ਦਿਖਾਈ ਹੈ। ਜੇ ਐੱਫ-17 ਥੰਡਰ ਜੈੱਟ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ’ਤੇ ਵਿਕਸਤ ਕੀਤਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਜੈੱਟ ਨੇ ਭਾਰਤ ਨਾਲ ਮਈ 2025 ’ਚ ਹੋਏ ਚਾਰ ਦਿਨ ਦੇ ਟਕਰਾਅ ਦੌਰਾਨ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਬੰਗਲਾਦੇਸ਼ੀ ਹਵਾਈ ਫ਼ੌਜ ਦੇ ਏਅਰ ਚੀਫ ਮਾਰਸ਼ਲ ਹਸਨ ਮਹਿਮੂਦ ਖ਼ਾਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਏਅਰ ਚੀਫ਼ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਮੰਗਲਵਾਰ ਨੂੰ ਇਸਲਾਮਾਬਾਦ ’ਚ ਮੀਟਿੰਗ ਕੀਤੀ ਜਿਸ ’ਚ ਜੈੱਟ ਖ਼ਰੀਦਣ ਬਾਰੇ ਵੀ ਚਰਚਾ ਹੋਈ। ਬੰਗਲਾਦੇਸ਼ੀ ਵਫ਼ਦ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਕਈ ਸੰਸਥਾਵਾਂ ਦਾ ਵੀ ਦੌਰਾ ਕੀਤਾ।
  ਖਾਸ ਖਬਰਾਂ