View Details << Back

74 ਦੇਸ਼ਾਂ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਦੇ ਚੀਨ ਦੀ ਕਰ ਸਕਦੇ ਹਨ ਯਾਤਰਾ; ਲਿਸਟ 'ਚ ਭਾਰਤ ਦਾ ਨਾਂ ਹੈ ਜਾਂ ਨਹੀਂ?

  ਵਿਦੇਸ਼ੀ ਸੈਲਾਨੀ ਚੀਨ ’ਚ ਵਾਪਸ ਆ ਰਹੇ ਹਨ, ਕਿਉਂਕਿ ਦੇਸ਼ ਨੇ ਆਪਣੀ ਵੀਜ਼ਾ ਨੀਤੀ ਨੂੰ ਬੇਮਿਸਾਲ ਪੱਧਰ ਤੱਕ ਢਿੱਲਾ ਕਰ ਦਿੱਤਾ ਹੈ। 74 ਦੇਸ਼ਾਂ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਦੇ 30 ਦਿਨਾਂ ਤੱਕ ਚੀਨ ’ਚ ਦਾਖਲਾ ਕਰ ਸਕਦੇ ਹਨ, ਜੋ ਪਿਛਲੇ ਨਿਯਮਾਂ ਦੀ ਤੁਲਨਾ ’ਚ ਇੱਕ ਵੱਡਾ ਬਦਲਾਅ ਹੈ। ਚੀਨੀ ਸਰਕਾਰ ਨੇ ਸੈਰ-ਸਪਾਟਾ, ਅਰਥਚਾਰਾ ਅਤੇ ਆਪਣੀ ਸਾਫਟਪਾਵਰ ਨੂੰ ਵਧਾਉਣ ਲਈ ਵੀਜ਼ਾ-ਮੁਕਤ ਦਰਵਾਜ਼ਾ ਖੋਲ੍ਹਿਆ ਹੈ। ਰਾਸ਼ਟਰੀ ਇਮੀਗ੍ਰੇਸ਼ਨ ਪ੍ਰਸ਼ਾਸਨ ਦੇ ਅਨੁਸਾਰ 2024 ’ਚ ਦੋ ਕਰੋੜ ਤੋਂ ਵੱਧ ਵਿਦੇਸ਼ੀ ਯਾਤਰੀ ਬਿਨਾਂ ਵੀਜ਼ਾ ਚੀਨ ’ਚ ਦਾਖਲ ਹੋ ਚੁਕੇ ਹਨ (ਜੋ ਕਿ ਕੁੱਲ ਦਾ ਲਗਭਗ ਇੱਕ-ਤਿਹਾਈ ਹੈ) ਅਤੇ ਪਿਛਲੇ ਸਾਲ ਨਾਲੋਂ ਦੁਗੁਣਾ ਹੈ। ਆਸਟ੍ਰੀਆ ’ਚ ਰਹਿੰਦੇ ਜਾਰਜੀਆ ਦੇ ਨਾਗਰਿਕ ਜਾਰਜੀ ਸ਼ਾਵਦਜੇ ਨੇ ਹਾਲ ਹੀ ’ਚ ਬੀਜਿੰਗ ਦੇ 'ਟੈਂਪਲ ਆਫ ਹੇਵਨ' 'ਚ ਆਪਣੇ ਯਾਤਰਾ ਦੌਰਾਨ ਕਿਹਾ, "ਇਹ ਅਸਲ ’ਚ ਲੋਕਾਂ ਨੂੰ ਯਾਤਰਾ ਕਰਨ ’ਚ ਮਦਦ ਕਰਦਾ ਹੈ ਕਿਉਂਕਿ ਵੀਜ਼ਾ ਲਈ ਅਰਜ਼ੀ ਦੇਣਾ ਅਤੇ ਪ੍ਰਕਿਰਿਆ ਤੋਂ ਗੁਜ਼ਰਨਾ ਬਹੁਤ ਮੁਸ਼ਕਲ ਹੁੰਦਾ ਹੈ।" ਹਾਲਾਂਕਿ ਸਭ ਤੋਂ ਜ਼ਿਆਦਾ ਸੈਰ ਸਪਾਟਾ ਸਥਾਨਾਂ 'ਤੇ ਹੁਣ ਵੀ ਸਥਾਨਕ ਯਾਤਰੀਆਂ ਦੀ ਗਿਣਤੀ ਵਿਦੇਸ਼ੀ ਯਾਤਰੀਆਂ ਨਾਲੋਂ ਕਾਫੀ ਵੱਧ ਹੈ। ਯਾਤਰਾ ਕੰਪਨੀਆਂ ਅਤੇ ਟੂਰ ਗਾਈਡ ਹੁਣ ਗਰਮੀਆਂ ਦੀਆਂ ਛੱਟੀਆਂ ਦੇ ਯਾਤਰੀਆਂ ਦੇ ਆਉਣ ਦੀ ਉਮੀਦ ’ਚ ਵੱਡੇ ਹੂਜਮ ਲਈ ਤਿਆਰ ਹਨ।

ਦਸੰਬਰ 2023 ’ਚ ਚੀਨ ਨੇ ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ ਅਤੇ ਮਲੇਸ਼ਿਆ ਦੇ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖਲੇ ਦਾ ਐਲਾਨ ਕੀਤਾ। ਉਦੋਂ ਤੋਂ ਲਗਭਗ ਪੂਰੇ ਯੂਰਪ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪਿਛਲੇ ਮਹੀਨੇ ਪੰਜ ਲੈਟਿਨ ਅਮਰੀਕੀ ਦੇਸ਼ਾਂ ਅਤੇ ਉਜ਼ਬੇਕਿਸਤਾਨ ਦੇ ਨਾਗਰਿਕਾਂ ਨੂੰ ਵੀ ਹਿੱਸੇਦਾਰੀ ਮਿਲੀ, ਇਸ ਤੋਂ ਬਾਅਦ ਚਾਰ ਪੱਛਮੀ ਏਸ਼ੀਆ ਦੇ ਦੇਸ਼ ਜੋੜੇ ਗਏ। 16 ਜੁਲਾਈ ਨੂੰ ਅਜ਼ਰਬਾਈਜਾਨ ਦੇ ਸ਼ਾਮਲ ਹੋਣ ਨਾਲ ਇਹ ਗਿਣਤੀ 75 ਤੱਕ ਪਹੁੰਚ ਜਾਵੇਗੀ। ਹਾਲਾਂਕਿ ਅਮਰੀਕਾ ਉਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਰਹਿ ਗਿਆ ਹੈ, ਜੋ ਉਨ੍ਹਾਂ ਦੇ ਵਰਤਮਾਨ ਵਪਾਰ ਦਾ ਲਗਭਗ 30 ਫੀਸਦੀ ਹੈ, ਯੂਰਪੀ ਯਾਤਰੀ ਹੁਣ ਉਨ੍ਹਾਂ ਦੇ ਗਾਹਕਾਂ ਦਾ 15-20 ਫੀਸਦ ਬਣਾਉਂਦੇ ਹਨ, ਜੋ 2019 ਤੋਂ ਪਹਿਲਾਂ ਪੰਜ ਫੀਸਦੀ ਤੋਂ ਘੱਟ ਸੀ। ਸ਼ੰਘਾਈ ਸਥਿਤ ਆਨਲਾਈਨ ਯਾਤਰਾ ਏਜੰਸੀ ਟ੍ਰਿਪ.ਕਾਮ ਗਰੂਪ ਨੇ ਕਿਹਾ ਕਿ ਵੀਜ਼ਾ-ਮੁਕਤ ਨੀਤੀ ਨੇ ਸੈਲਾਨੀਆਂ ਨੂੰ ਕਾਫੀ ਵਧਾ ਦਿੱਤਾ ਹੈ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਚੀਨ ਦੀ ਯਾਤਰਾ ਲਈ ਉਨ੍ਹਾਂ ਦੀ ਵੈਬਸਾਈਟ ’ਤੇ ਹਵਾਈ, ਹੋਟਲ ਅਤੇ ਹੋਰ ਬੁੱਕਿੰਗ ਪਿਛਲੇ ਸਾਲ ਦੀ ਸਮਾਨ ਪੱਧਰ ਨਾਲੋਂ ਦੋਗੁਣੀ ਹੋ ਗਈ, ਜਿੱਥੇ 75 ਫੀਸਦ ਵਿਜ਼ਟਰ ਵੀਜ਼ਾ-ਮੁਕਤ ਖੇਤਰਾਂ ਤੋਂ ਹਨ।
  ਖਾਸ ਖਬਰਾਂ