View Details << Back

ਨੇਤਨਯਾਹੂ ਦਾ ਮਾਸਟਰਸਟ੍ਰੋਕ, ਵ੍ਹਾਈਟ ਹਾਊਸ 'ਚ ਡਿਨਰ 'ਤੇ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਖਾਸ 'ਤੋਹਫ਼ਾ'

  ਪਾਕਿਸਤਾਨ ਦੇ ਬਾਅਦ ਹੁਣ ਇਜ਼ਰਾਈਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ’ਚ ਟਰੰਪ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਨੋਬਲ ਲਈ ਨਾਮਜ਼ਦ ਕਰਨ ਦਾ ਪੱਤਰ ਸੌਂਪਿਆ। ਇਸਦੇ ਨਾਲ ਹੀ ਦੋਵਾਂ ਆਗੂਆਂ ਨੇ ਪਿਛਲੇ ਮਹੀਨੇ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਸਾਂਝੇ ਤੌਰ ’ਤੇ ਕੀਤੇ ਗਏ ਹਮਲਿਆਂ ਨੂੰ ਪੂਰਣ ਰੂਪ ਨਾਲ ਸਫਲ ਕਰਾਰ ਦਿੰਦੇ ਹੋਏ ਜਸ਼ਨ ਮਨਾਇਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਨਾਰਵੇ ’ਚ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਰਸਮੀ ਰੂਪ ਨਾਲ ਇਕ ਪੱਤਰ ਭੇਜਿਆ ਸੀ, ਜਿਸ ਵਿਚ ਮਈ ’ਚ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਫ਼ੈਸਲਾਕੁੰਨ ਕੂਟਨੀਤਕ ਦਖਲ ਲਈ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।

ਇਜ਼ਰਾਇਲੀ ਪ੍ਰਧਾਨ ਮੰਤਰੀ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਲਈ ਵ੍ਹਾਈਟ ਹਾਊਸ ਪਹੁੰਚੇ ਤੇ ਉਨ੍ਹਾਂ ਦੇ ਨਾਲ ਰਾਤਰੀ ਖਾਣਾ ਖਾਧਾ। ਇਸ ਦੌਰਾਨ ਪਿਛਲੇ ਮਹੀਨੇ ਈਰਾਨ ਨਾਲ 12 ਦਿਨਾਂ ਤੱਕ ਚੱਲੇ ਸੰਘਰਸ਼ ਤੇ ਗਾਜ਼ਾ ’ਚ 21 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਲਈ ਜੰਗਬੰਦੀ ਦੀ ਤਜਵੀਜ਼ ’ਤੇ ਚਰਚਾ ਕੀਤੀ। ਨੇਤਨਯਾਹੂ ਨੇ ਟਰੰਪ ਨੂੰ ਕਿਹਾ ਕਿ ਰਾਸ਼ਟਰਪਤੀ ਨੇ ਪਹਿਲਾਂ ਹੀ ਕਈ ਦੇਸ਼ਾਂ ਤੇ ਇਲਾਕਿਆਂ ’ਚ ਸ਼ਾਂਤੀ ਲਈ ਅਹਿਮ ਕੰਮ ਕੀਤੇ ਹਨ। ਇਸ ਲਈ ਮੈਂ ਤੁਹਾਨੂੰ ਉਹ ਪੱਤਰ ਸੌਂਪ ਰਿਹਾ ਹਾਂ, ਜਿਸਨੂੰ ਮੈਂ ਨੋਬਲ ਪੁਰਸਕਾਰ ਕਮੇਟੀ ਨੂੰ ਭੇਜਿਆ ਹੈ।ਇਸ ਪੱਤਰ ’ਚਤ ਮੈਂ ਤੁਹਾਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਸ ਸਾਲ ਜਨਵਰੀ ’ਚ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਨੇਤਨਯਾਹੂ ਤੀਜੀ ਵਾਰੀ ਵ੍ਹਾਈਟ ਹਾਊਸ ਪਹੁੰਚੇ ਹਨ। ਦੋਵਾਂ ਆਗੂਆਂ ਨੇ ਇਹ ਉਮੀਦ ਪ੍ਰਗਟਾਈ ਕਿ ਈਰਾਨ ’ਚ ਉਨ੍ਹਾਂ ਦੀ ਸਫਲਤਾ ਪੱਛਮੀ ਏਸ਼ੀਆ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੱਛਮੀ ਏਸ਼ੀਆ ’ਚ ਤੀਜ਼ਾਂ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਈਰਾਨ ਪਰਮਾਣੂ ਗੱਲਬਾਤ ਬਹਾਲ ਕਰਨਾ ਚਾਹੁੰਦਾ ਹਾਂ, ਪਰ ਉਸਨੇ ਇਸਦੀ ਪੁਸ਼ਟੀ ਨਹੀਂ ਕੀਤੀ।
  ਖਾਸ ਖਬਰਾਂ