View Details << Back

Air India Crash: Aviation Ministry ਨੂੰ ਸੌਂਪੀ ਗਈ ਅਹਿਮਦਾਬਾਦ ਜਹਾਜ਼ ਹਾਦਸੇ ਦੀ ਸ਼ੁਰੂਆਤੀ ਰਿਪੋਰਟ, 3 ਮਹੀਨਿਆਂ 'ਚ ਸਾਹਮਣੇ ਆਉਣਗੇ ਘਟਨਾ ਦੇ ਅਸਲ ਕਾਰਨ

  ਏਅਰ ਇੰਡੀਆ ਹਾਦਸੇ ਦੀ ਮੁੱਢਲੀ ਰਿਪੋਰਟ ਹਵਾਬਾਜ਼ੀ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ। ਇਹ ਰਿਪੋਰਟ ਲਗਪਗ ਚਾਰ ਹਫ਼ਤਿਆਂ ਬਾਅਦ ਆਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਉੱਚ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਏਅਰ ਇੰਡੀਆ 171 ਜਹਾਜ਼ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਸਿਵਲ ਏਵੀਏਸ਼ਨ ਮੰਤਰਾਲੇ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ।

ਇਹ ਰਿਪੋਰਟ ਜਾਂਚ ਬਿਊਰੋ ਦੇ ਸ਼ੁਰੂਆਤੀ ਮੁਲਾਂਕਣ ਅਤੇ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਇਕੱਠੇ ਕੀਤੇ ਗਏ ਨਤੀਜਿਆਂ 'ਤੇ ਅਧਾਰਤ ਹੈ। ਰਿਪੋਰਟ ਦੀ ਸਮੱਗਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ। ਰਿਪੋਰਟ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਜਨਤਕ ਕੀਤੀ ਜਾਵੇਗੀ। ਹਾਲਾਂਕਿ ਅੰਤਿਮ ਰਿਪੋਰਟ ਆਉਣ ਵਿੱਚ ਤਿੰਨ ਮਹੀਨੇ ਲੱਗਣਗੇ।
  ਖਾਸ ਖਬਰਾਂ