View Details << Back

ਟੈਰਿਫ ਤੋਂ ਪ੍ਰਭਾਵਿਤ ਕਾਰੋਬਾਰੀਆਂ ਲਈ ਕੈਨੇਡਾ ਦੀ ਫੈਡਰਲ ਸਰਕਾਰ ਦਾ ਵੱਡਾ ਐਲਾਨ, ਵਿਸ਼ੇਸ਼ ਪੈਕੇਜ ਦੇ ਨਾਲ-ਨਾਲ ਇੰਪਲਾਇਮੈਂਟ ਇੰਸ਼ੋਰੈਂਸ ਦੇ ਨਿਯਮਾਂ 'ਚ ਰਿਆਇਤ ਦੇਣ ਦਾ ਐਲਾਨ

  ਟੋਰਾਂਟੋ- ਗੁਆਂਢੀ ਮੁਲਖ ਅਮਰੀਕਾ ਨਾਲ ਸ਼ੁਰੂ ਹੋਈ ਟਰੇਡ ਜੰਗ ਦੌਰਾਨ ਕੈਨੇਡਾ ਦੀ ਫੈਡਰਲ ਸਰਕਾਰ ਨੇ ਆਪਣੇ ਦੇਸ਼ ਦੇ ਪ੍ਰਭਾਵਿਤ ਹੋਣ ਵਾਲੇ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਯੋਜਨਾਂ ਦਾ ਐਲਾਨ ਕੀਤਾ ਹੈ । ਇਸ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਅੱਜ ਕੈਨੇਡਾ ਦੇ ਫੈਡਰਲ ਕਿਰਤ ਮੰਤਰੀ ਸਟੀਵਨ ਮੈਕੀਨਾਨ, ਮੈਰੀ ਐਨ ਜੀ ਰੈਚੀ ਵਲਦਜ਼ ਮੰਤਰੀ ਅੰਤਰਰਾਸ਼ਟਰੀ ਵਪਾਰ ਅਤੇ ਛੋਟੇ ਕਾਰੋਬਾਰੀਆਂ ਦੇ ਮੰਤਰੀ ਨੇ ਸਾਂਝੇ ਤੌਰ 'ਤੇ ਕੀਤਾ ਹੈ। ਕੁੱਲ 6.5 ਬਿਲੀਅਨ ਦੇ ਜਾਰੀ ਕੀਤੇ ਗਏ ਇਸ ਵਿਤੀ ਪ੍ਰੋਗਰਾਮ 'ਚ 5 ਬਿਲੀਅਨ ਨਿਰਯਾਤਕਾਂ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਗਿਆ ਹੈ ਤਾਂ ਜੋ ਉਹ ਅਮਰੀਕਾ ਤੋਂ ਇਲਾਵਾ ਹੋਰ ਮੁਲਖਾਂ 'ਚ ਜਾ ਕਿ ਵਪਾਰ ਦੀਆਂ ਮੰਡੀਆਂ ਅਤੇ ਮੌਕਿਆਂ ਦੀ ਤਲਾਸ਼ ਕਰਨ । ਦੱਸਣਯੋਗ ਹੈ ਕਿ ਅਮਰੀਕਾ ਨਾਲ ਵਪਾਰਕ ਰਿਸ਼ਤੇ ਪ੍ਰਭਾਵਿਤ ਹੋਣ ਕਾਰਨ ਹੁਣ ਕੈਨੇਡਾ ਸਰਕਾਰ ਅਤੇ ਕੈਨੇਡੀਅਨ ਵਾਸੀ ਇਹ ਮਹਿਸੂਸ ਕਰਨ ਲੱਗੇ ਹਨ ਕਿ ਮੁਲਖ ਦਾ ਵਪਾਰ ਹੋਣ ਅਮਰੀਕਾ ਤੋਂ ਇਲਾਵਾ ਵਿਸ਼ਵ ਭਰ 'ਚ ਵੱਖ-ਵੱਖ ਦੇਸ਼ਾਂ ਨਾਲ ਖੁੱਲਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਗੁਆਂਢੀ ਮੁਲਕ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਜੰਗ ਤੋਂ ਪ੍ਰਭਾਵਿਤ ਹੋਣ ਵਾਲੇ ਕਾਰੋਬਾਰੀਆਂ ਨੂੰ.ਉਤਸ਼ਾਹਿਤ ਕਰਨ ਲਈ ਫੈਡਰਲ ਸਰਕਾਰ ਵੱਲੋਂ 5 ਬਿਲੀਅਨ ਦਾ ਲੋਨ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਬਿਜਨੇਸ ਡਿਵੈਲਪਮੈਂਟ ਬੈਂਕ ਰਾਹੀਂ ਕਾਰੋਬਾਰੀਆਂ ਨੂੰ ਕਰਜਾ ਮੁਹੱਈਆ ਕਰਵਾਇਆ ਜਾਵੇਗਾ । ਸੰਬੰਧਤ ਮੰਤਰੀ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਕਾਇਦੇ ਕਾਨੂੰਨ ਹਾਲੇ ਆਉਣ ਵਾਲੇ ਦਿਨਾਂ 'ਚ ਜਾਰੀ ਕੀਤੇ ਜਾਣਗੇ।
  ਖਾਸ ਖਬਰਾਂ