View Details << Back

Gold smuggling case: ਸੋਨਾ ਤਸਕਰੀ ਮਾਮਲੇ ’ਚ ਅਦਾਕਾਰਾ ਰਾਨਿਆ ਨੂੰ ਡੀਆਰਆਈ ਹਿਰਾਸਤ ’ਚ ਭੇਜਿਆ

  ਸੋਨਾ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੰਨੜ ਅਦਾਕਾਰਾ ਰਾਨਿਆ ਰਾਓ ਨੂੰ ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਲਈ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀਆਰਆਈ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਰਾਨਿਆ ਨੂੰ ਡੀਆਰਆਈ ਦੇ ਅਧਿਕਾਰੀਆਂ ਨੇ ਬੈਂਗਲੁਰੂ ਅੰਤਰਰਾਸ਼ਟਰੀ ਏਅਰਪੋਰਟ ’ਤੇ 14.8 ਕਿਲੋ ਸੋਨੇ ਦੀ ਤਸਕਰੀ ਕਰਦੇ ਹੋਏ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਸੋਮਵਾਰ ਦੀ ਰਾਤ ਦੁਬਈ ਤੋਂ ਅਮੀਰਾਤ ਦੀ ਉਡਾਣ ਤੋਂ ਬੈਂਗਲੁਰੂ ਪਹੁੰਚੀ ਸੀ। ਉਸ ਕੋਲੋਂ ਜ਼ਬਤ ਸੋਨੇ ਦੀਆਂ ਛੜਾਂ ਦੀ ਕੀਮਤ 12.56 ਕਰੋੜ ਰੁਪਏ ਹੈ। ਇਸ ਵਿਚਾਲੇ ਬੈਂਗਲੁਰੂ ਏਅਰਪੋਰਟ ’ਤੇ ਰਾਨਿਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀਆਂ ਸੁੱਜੀਆਂ ਹੋਈਆਂ ਅੱਖਾਂ ਤੇ ਸੱਟਾਂ ਦੇ ਨਿਸ਼ਾਨ ਵਾਲੀ ਤਸਵੀਰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋਣ ਲੱਗੀ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਅਦਾਕਾਰਾ ਨਾਲ ਗ੍ਰਿਫ਼ਤਾਰੀ ਦੌਰਾਨ ਜਾਂ ਬਾਅਦ ’ਚ ਕੁੱਟਮਾਰ ਕੀਤੀ ਗਈ ਹੋਵੇਗੀ। ਕਰਨਾਟਕ ਸੂਬਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਨਾਗਲਕਸ਼ਮੀ ਚੌਧਰੀ ਨੇ ਪ੍ਰਸਾਰਿਤ ਤਸਵੀਰ ਨੂੰ ਲੈ ਕੇ ਕਿਹਾ ਕਿ ਜਦੋਂ ਤੱਕ ਸ਼ਿਕਾਇਤ ਦਰਜ ਨਹੀਂ ਕੀਤੀ ਜਾਂਦੀ, ਕਮਿਸ਼ਨ ਜਾਂਚ ਨਹੀਂ ਕਰ ਸਕਦਾ। ਜੇ ਰਾਨਿਆ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਕਮਿਸ਼ਨ ਉਸ ਅਨੁਸਾਰ ਕਾਰਵਾਈ ਕਰੇਗਾ। ਰਾਨਿਆ ਨੇ ਦੱਖਣੀ ਭਾਰਤੀ ਭਾਸ਼ਾ ਦੀਆਂ ਕਈ ਫਿਲਮਾਂ ’ਚ ਅਦਾਕਾਰੀ ਕੀਤੀ ਹੈ।
  ਖਾਸ ਖਬਰਾਂ