View Details << Back

ਭਾਰਤ ਤੋਂ ਲੁੱਟੇ ਪੈਸੇ ਨਾਲ ਅਮੀਰ ਬਣੇ ਬਰਤਾਨੀਆ ਦੇ 10 ਫ਼ੀਸਦੀ ਰਈਸ, ਅੰਗਰੇਜ਼ਾਂ ਨੇ ਕੁੱਲ ਕਿੰਨਾ ਪੈਸਾ ਲੁੱਟਿਆ? ਰਿਪੋਰਟ 'ਚ ਹੋਇਆ ਖੁਲਾਸਾ

  ਅੰਗਰੇਜ਼ਾਂ ਨੇ ਸੋਨੇ ਦੀ ਚਿੜੀ ਕਹਾਉਂਦੇ ਭਾਰਤ ਨੂੰ ਜੰਮ ਕੇ ਲੁੱਟਿਆ। ਆਕਸਫੈਮ ਇੰਟਰਨੈਸ਼ਨਲ ਦੀ ਆਲਮੀ ਗ਼ੈਰ ਬਰਾਬਰੀ ਸਬੰਧੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਰਤਾਨੀਆ ਨੇ 1765 ਤੋਂ 1900 ਵਿਚਕਾਰ ਭਾਰਤ ਤੋਂ ਅੱਜ ਦੇ ਹਿਸਾਬ ਨਾਲ 64,820 ਅਰਬ ਡਾਲਰ ਦੀ ਰਕਮ ਲੁੱਟੀ। ਇਹ ਭਾਰਤੀ ਜੀਡੀਪੀ ਤੋਂ 16 ਗੁਣਾ ਵੱਧ ਹੈ। ਇਨ੍ਹਾਂ ’ਚੋਂ 33,800 ਅਰਬ ਡਾਲਰ ਸਭ ਤੋਂ ਅਮੀਰ 10 ਫ਼ੀਸਦੀ ਲੋਕਾਂ ਕੋਲ ਗਏ। ਬਰਤਾਨੀਆ ਦੇ 10 ਫ਼ੀਸਦੀ ਰਈਸ ਭਾਰਤ ਤੋਂ ਲੁੱਟੇ ਗਏ ਇਨ੍ਹਾਂ ਹੀ ਪੈਸਿਆਂ ਨਾਲ ਅਮੀਰ ਬਣੇ ਹਨ। ਇਹ ਏਨਾ ਪੈਸਾ ਹੈ ਕਿ ਲੰਡਨ ਨੂੰ 50 ਪਾਉਂਡ ਦੇ ਨੋਟਾਂ ਨਾਲ ਚਾਰ ਵਾਰ ਢਕਿਆ ਜਾ ਸਕਦਾ ਹੈ।

ਆਕਸਫੈਮ ਵੱਲੋਂ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਬੈਠਕ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਨੂੰ ‘ਟੇਕਰਸ, ਨਾਟ ਮੇਕਰਸ’ ਸਿਰਲੇਖ ਨਾਲ ਇਹ ਰਿਪੋਰਟ ਜਾਰੀ ਕੀਤੀ ਗਈ। ਇਸ ’ਚ ਕਈ ਅਧਿਅਨਾਂ ਤੇ ਸੋਧ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਗਿਆ ਕਿ ਆਧੁਨਿਕ ਮਲਟੀਨੈਸ਼ਨਲ ਕਾਰੋਪਰੇਸ਼ਨ ਸਿਰਫ਼ ਬਸਤੀਵਾਦ ਦੀ ਦੇਣ ਹੈ। ਆਕਸਫੈਮ ਨੇ ਕਿਹਾ ਕਿ ਬਸਤੀਵਾਦੀ ਯੁਗ ਦੇ ਸਮੇਂ ਵੱਡੇ ਪੱਧਰ ’ਤੇ ਗ਼ੈਰ ਬਰਾਬਰੀ ਤੇ ਲੁੱਟ ਦੀਆਂ ਬੁਰਾਈਆਂ, ਆਧੁਨਿਕ ਜੀਵਨ ਨੂੰ ਆਕਾਰ ਦੇ ਰਹੀਆਂ ਹਨ। ਇਸ ਨੇ ਇਕ ਅੱਤ ਦੀ ਗ਼ੈਰ ਬਰਾਬਰੀ ਵਾਲੀ ਦੁਨੀਆ ਦਾ ਨਿਰਮਾਣ ਕੀਤਾ। ਇਕ ਅਜਿਹੀ ਦੁਨੀਆ ਜਿਹੜੀ ਨਸਲਵਾਦ ’ਤੇ ਅਧਾਰਤ ਵੰਡ ਤੋਂ ਤ੍ਰਸਤ ਹੈ। ਇਹੋ ਜਿਹੀ ਦੁਨੀਆ ਜਿਹੜੀ ਗਲੋਬਲ ਸਾਊਥ ਨਾਲ ਲੜੀਬੱਧ ਰੂਪ ’ਚ ਪੈਸੇ ਦੀ ਲੁੱਟ ਜਾਰੀ ਰੱਖਦੀ ਹੈ, ਜਿਸ ਦਾ ਲਾਭ ਮੁੱਖ ਤੌਰ ’ਤੇ ਗਲੋਬਲ ਨਾਰਥ ਦੇ ਸਭ ਤੋਂ ਅਮੀਰ ਲੋਕਾਂ ਨੂੰ ਹੁੰਦਾ ਹੈ।

ਅਧਿਐਨਾਂ ਦੇ ਆਧਾਰ ’ਤੇ ਆਕਸਫੈਮ ਨੇ ਗਿਣਤੀ ਕੀਤੀ ਕਿ 1765 ਤੇ 1900 ਵਿਚਕਾਰ ਬਰਾਤਨੀਆ ਦੇ ਸਭ ਤੋਂ ਧਨੀ 10 ਫ਼ੀਸਦੀ ਲੋਕਾਂ ਨੇ ਸਿਰਫ਼ ਭਾਰਤ ਤੋਂ ਅੱਜ ਦੇ ਹਿਸਾਬ ਨਾਲ 33,800 ਅਰਬ ਡਾਲਰ ਦੀ ਜਾਇਦਾਦ ਕੱਢੀ। ਭਾਰਤ ਤੋਂ ਕੱਢੇ ਗਏ ਧਨ ਬਾਰੇ ਕਿਹਾ ਗਿਆ ਹੈ ਕਿ ਸਭ ਤੋਂ ਅਮੀਰ 10 ਫ਼ੀਸਦੀ ਜਿਨ੍ਹਾਂ ਨੂੰ ਆਮਦਨ ਦਾ 52 ਫ਼ੀਸਦੀ ਹਾਸਲ ਹੋਇਆ ਉਨ੍ਹਾਂ ਤੋਂ ਬਾਅਦ ਉੱਭਰਤਾ ਮੱਧਮ ਵਰਗ ਸੀ, ਜਿਸ ਨੂੰ 32 ਫ਼ੀਸਦੀ ਆਮਦਨ ਹਾਸਲ ਹੋਈ। 1750 ’ਚ ਆਲਮੀ ਸਨਅਤੀ ਉਤਪਾਦਨ ’ਚ ਭਾਰਤੀ ਉਪ ਮਹਾਦੀਪ ਦਾ ਹਿੱਸਾ ਕਰੀਬ 25 ਹਿੱਸਾ ਸੀ। 1900 ਤੱਕ ਇਹ ਇਕ ਅੰਕੜਾ ਘਟ ਕੇ ਸਿਰਫ਼ ਦੋ ਫ਼ੀਸਦੀ ਰਹਿ ਗਿਆ ਸੀ। ਇਸ ਨਾਟਕੀ ਕਮੀ ਦਾ ਸਿਹਰਾ ਬਰਤਾਨੀਆ ਵੱਲੋਂ ਏਸ਼ਿਆਈ ਵਸਤਰਾਂ ਖ਼ਿਲਾਫ਼ ਸਖ਼ਤ ਸਰਪ੍ਰਸਤੀ ਵਾਲੀਆਂ ਨੀਤੀਆਂ ਲਾਗੂ ਕਰਨ ਨੂੰ ਦਿੱਤਾ ਜਾ ਸਕਦਾ ਹੈ, ਜਿਸ ਨੇ ਪ੍ਰਬੰਧਕੀ ਰੂਪ ’ਚ ਭਾਰਤ ਦੀ ਸਨਅਤੀ ਵਿਕਾਸ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਸਤੀਵਾਦੀ ਕਾਲ ਦੌਰਾਨ ਜਾਤੀ, ਧਰਮ, ਲਿੰਗ, ਲੈਂਗਿਕਤਾ, ਭਾਸ਼ਾ ਤੇ ਸਥਾਨ ਸਮੇਤ ਕਈ ਹੋਰ ਵੰਡਾਂ ਦਾ ਵਿਸਥਾਰ ਕੀਤਾ ਗਿਆ। ਉਨ੍ਹਾਂ ਨੂੰ ਠੋਸ ਰੂਪ ਦਿੱਤਾ ਗਿਆ ਤੇ ਗੁੰਝਲਦਾਰ ਬਣਾਇਆ ਗਿਆ।
  ਖਾਸ ਖਬਰਾਂ