View Details << Back

ਖੇਡ ਉਤਪਾਦਾਂ ’ਚ ਜਲੰਧਰ ਤੇ ਮੇਰਠ ਅਹਿਮ ਸ਼ਹਿਰ ਪਰ ਅਣਦੇਖੀ ਕਾਰਨ ਨਹੀਂ ਲੈ ਪਾ ਰਹੇ ਆਲਮੀ ਮੰਗ ਦਾ ਲਾਭ, ਸਰਕਾਰ ਉਤਸ਼ਾਹਿਤ ਕਰੇ ਤਾਂ ਵੱਧ ਸਕਦੈ ਕਾਰੋਬਾਰ

  ਭਾਰਤ 2036 ’ਚ ਓਲੰਪਿਕ ਦਾ ਆਯੋਜਕ ਬਣਨ ਦੀ ਤਿਆਰੀ ਸ਼ੁਰੂ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਵਿਚ ਵੱਧ ਤੋਂ ਵੱਧ ਮੇਕ ਇਨ ਇੰਡੀਆ ਖੇਡ ਉਤਪਾਦਾਂ ਦੀ ਵਰਤੋਂ ਕਰਨ ਦੀ ਮਨਸ਼ਾ ਪ੍ਰਗਟ ਕਰ ਚੁੱਕੇ ਹਨ। ਮੇਰਠ ਤੇ ਜਲੰਧਰ ਦੇਸ਼ ਦੇ ਦੋ ਅਹਿਮ ਸ਼ਹਿਰ ਹਨ, ਜੋ ਖੇਡ ਦੇ ਸਾਮਾਨ ਦੇ ਉਦਯੋਗ ਦੇ ਗੜ੍ਹ ਹਨ। ਦੋਵਾਂ ਹੀ ਸ਼ਹਿਰਾਂ ’ਚ ਐੱਮਐੱਸਐੱਮਈ ਇਕਾਈਆਂ ਹਨ। ਖੇਡ ਦਾ ਸਾਮਾਨ ਬਣਾਉਣ ਵਾਲੇ ਸਨਅਤਕਾਰਾਂ ਦੀ ਸਮਰੱਥਾ ਤੇ ਇਨ੍ਹਾਂ ਨਾਲ ਕੰਮ ਕਰਨ ਵਾਲੇ ਲੋਕਾਂ ਦਾ ਹੁਨਰ ਅਜਿਹਾ ਹੈ ਕਿ ਵਿਸ਼ਵ ਦੇ ਲਗਪਗ ਸਾਰੇ ਖੇਡ ਆਯੋਜਨਾਂ ’ਚ ਇਥੋਂ ਦੇ ਬ੍ਰਾਂਡ ਜਾਂ ਬਣਾਏ ਗਏ ਉਤਪਾਦ ਕਿਸੇ ਵੀ ਦੇਸ਼ ਨੂੰ ਮੈਡਲ ਟੈਲੀ ’ਚ ਅੱਗੇ ਲਿਜਾਂਦੇ ਹਨ। ਹੁਣ ਸਮਾਂ ਬਿਲਟ ਬ੍ਰਾਂਡ ਇੰਡੀਆ ’ਤੇ ਧਿਆਨ ਦੇਣ ਦਾ ਹੈ।

ਭਾਰਤ ਦੀਆਂ ਕੰਪਨੀਆਂ ਨੂੰ ਆਲਮੀ ਬ੍ਰਾਂਡ ਬਣਾਉਣ ’ਚ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਖੇਡ ਉਦਯੋਗ ਨੂੰ ਖਾਸ ਵਰਗ ’ਚ ਸ਼ਾਮਲ ਕਰਦੇ ਹੋਏ ਕੁਝ ਦਿਨਾਂ ਤੱਕ ਟੈਕਸ ਮੁਕਤ ਕਰਨ, ਵਾਧੂ ਛੋਟ ਤੇ ਬਿਲਟ-ਬ੍ਰਾਂਡ ਇੰਡੀਆ ਯੋਜਨਾ ਲਿਆ ਕੇ ਉਤਸ਼ਾਹ ਦਿੱਤਾ ਜਾ ਸਕਦਾ ਹੈ। ਖੇਡ ਉਤਪਾਦ ਬਰਾਮਦ ਪ੍ਰਮੋਸ਼ਨ ਕੌਂਸਲ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਵਿੱਤੀ ਸਾਲ ’ਚ ਹੁਣ ਤੱਕ ਖੇਡ ਉਤਪਾਦਾਂ ਦੀ ਬਰਾਮਦ ’ਚ 3.42 ਫ਼ੀਸਦੀ ਦਾ ਵਾਧਾ ਹੋਇਆ ਹੈ। ਕਰੀਬ ਡੇਢ ਲੱਖ ਲੋਕਾਂ ਦਾ ਰੋਜ਼ਗਾਰ ਜਲੰਧਰ ਦੇ ਖੇ਼ਡ ਉਦਯੋਗਾਂ ਨਾਲ ਜੁੜਿਆ ਹੈ, ਉਥੇ ਹੀ ਮੇਰਠ ’ਚ ਇਹ ਗਿਣਤੀ ਢਾਈ ਲੱਖ ਹੈ। ਸਰਕਾਰ ਖੇਡ ਉਦਯੋਗਾਂ ਨੂੰ ਉਤਸ਼ਾਹਿਤ ਕਰੇ ਤਾਂ 15 ਤੋਂ 20 ਫੀਸਦੀ ਤੱਕ ਕਾਰੋਬਾਰ ਵੱਧ ਸਕਦਾ ਹੈ।
  ਖਾਸ ਖਬਰਾਂ