View Details << Back

Kolkata Rape Case: ਖੂਨ ਦੇ ਧੱਬੇ, ਟੁੱਟੇ ਵਾਲ, ਡੀਐਨਏ ਰਿਪੋਰਟ... ਸੀਬੀਆਈ ਨੂੰ ਮਿਲੇ 11 ਸਬੂਤ ਜਿਸ ਨਾਲ ਸੰਜੇ ਰਾਏ ਫਾਂਸੀ ਮਿਲਣਾ ਤੈਅ

  ਪੀਟੀਆਈ, ਕੋਲਕਾਤਾ : ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੀਬੀਆਈ ਨੇ ਆਪਣੀ ਚਾਰਜਸ਼ੀਟ 'ਚ ਦੋਸ਼ੀ ਸੰਜੇ ਰਾਏ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸੀਬੀਆਈ ਨੇ 11 ਸਬੂਤ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ਡੀਐਨਏ ਅਤੇ ਖੂਨ ਦੀ ਰਿਪੋਰਟ ਸ਼ਾਮਲ ਹੈ। ਪੁਲਿਸ ਨੇ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹੀ ਦੋਸ਼ੀ ਮੰਨਿਆ। ਸੀਬੀਆਈ ਵੀ ਸੰਜੇ ਨੂੰ ਹੀ ਦੋਸ਼ੀ ਮੰਨ ਰਹੀ ਹੈ।

ਚਾਰਜਸ਼ੀਟ 'ਚ ਹੈਰਾਨ ਕਰਨ ਵਾਲੇ ਖੁਲਾਸੇ

ਸੀਬੀਆਈ ਨੇ ਚਾਰਜਸ਼ੀਟ 'ਚ ਕਿਹਾ ਕਿ ਦੋਸ਼ੀ ਦੇ ਡੀਐਨਏ ਦੀ ਮੌਜੂਦਗੀ, ਛੋਟੇ ਵਾਲ, ਸਰੀਰ 'ਤੇ ਸੱਟ ਦੇ ਨਿਸ਼ਾਨ ਅਤੇ ਪੀੜਤਾ ਦੇ ਸਰੀਰ 'ਤੇ ਖੂਨ ਦੇ ਧੱਬੇ ਮਿਲੇ ਹਨ। ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲ ਰਿਕਾਰਡ ਮੁਤਾਬਕ ਸੰਜੇ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਵੀ ਦੱਸੀ ਗਈ ਹੈ।

ਜ਼ੋਰ ਜ਼ਬਰਦਸਤੀ ਨਾਲ ਲੱਗੀਆਂ ਸੱਟਾਂ

ਸੀਬੀਆਈ ਨੇ ਕਿਹਾ ਕਿ ਸੰਜੇ ਰਾਏ ਦੇ ਸਰੀਰ 'ਤੇ ਝਰੀਟਾਂ ਦੇ ਨਿਸ਼ਾਨ ਹਨ। ਸੰਭਵ ਤੌਰ 'ਤੇ ਪੀੜਤਾ ਨੇ ਉਸ ਤੋਂ ਬਚਣ ਲਈ ਜੱਦੋ ਜਹਿਦ ਕੀਤੀ ਹੋਵੇਗੀ, ਜਿਸ ਕਾਰਨ ਦੋਸ਼ੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।
  ਖਾਸ ਖਬਰਾਂ