View Details << Back

Canada News : ਜਸਟਿਨ ਟਰੂਡੋ ਦੇ ਫੈਸਲੇ ਨੇ ਵਧਾਈ ਭਾਰਤੀਆਂ ਦੀ ਟੈਂਸ਼ਨ ! ਕੈਨੇਡਾ 'ਚ ਹੁਣ ਨੌਕਰੀ ਕਰਨਾ ਹੋਵੇਗਾ ਮੁਸ਼ਕਲ, ਪੜ੍ਹੋ ਕਿਵੇਂ

  ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ (PM Justin Trudeau) ਨੇ ਇਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਕਿ ਕੈਨੇਡਾ ਹੁਣ ਘੱਟ ਤਨਖਾਹ ਵਾਲੇ ਆਰਜ਼ੀ ਕਾਮਿਆਂ ਦੀ ਗਿਣਤੀ ਘੱਟ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਮਿਆਂ ਦੀ ਮੰਗ ਹੁਣ ਬਦਲ ਗਈ ਹੈ। ਹੁਣ ਵਪਾਰਕ ਅਦਾਰੇ ਸਥਾਨਕ ਕਾਮਿਆਂ ਤੇ ਨੌਜਵਾਨਾਂ ਨੂੰ ਕੰਮ 'ਤੇ ਰੱਖਣ। ਹੁਣ ਕੈਨੇਡਾ 'ਚ ਕੋਈ ਯੋਗਤਾ ਵਾਲੇ (Skilled Worker) ਆਰਜ਼ੀ ਕਾਮੇ ਹੀ ਆਉਣਗੇ ਤੇ ਪੱਕੇ ਹੋਣਗੇ ਜੋ ਆਪਣੇ ਕੰਮ ਲਈ ਵਧੀਆ ਤਨਖਾਹ ਲੈਣ ਦੇ ਹੱਕਦਾਰ ਹੋਣ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, 'ਅਸੀਂ ਕੈਨੇਡਾ ਆਉਣ ਵਾਲੇ ਘੱਟ ਤਨਖਾਹ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ। ਦੇਸ਼ ਦੀ ਲੇਬਰ ਮਾਰਕੀਟ ਕਾਫੀ ਬਦਲ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਸਾਡੀਆਂ ਕੰਪਨੀਆਂ ਕੈਨੇਡੀਅਨ ਕਾਮਿਆਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ।'

ਕੈਨੇਡਾ 'ਚ ਮੌਜੂਦ ਹਨ ਲੱਖਾਂ ਭਾਰਤੀ
ਰਿਪੋਰਟ ਮੁਤਾਬਕ ਅਗਸਤ 2024 ਦੇ ਅੰਤ ਤਕ ਕੈਨੇਡਾ 'ਚ ਭਾਰਤੀਆਂ ਦੀ ਗਿਣਤੀ 20 ਲੱਖ ਤਕ ਪਹੁੰਚਣ ਦੀ ਉਮੀਦ ਹੈ। ਸਾਲ 2022 'ਚ 118,095 ਭਾਰਤੀ ਕੈਨੇਡਾ 'ਚ ਪੱਕੇ ਨਿਵਾਸੀ ਬਣ ਗਏ ਹਨ। ਇਸ ਦੇ ਨਾਲ ਹੀ 59,503 ਲੋਕ ਕੈਨੇਡੀਅਨ ਨਾਗਰਿਕ ਬਣ ਗਏ। ਕੈਨੇਡਾ ਨੇ 2024 ਦੀ ਪਹਿਲੀ ਤਿਮਾਹੀ ਵਿੱਚ 37,915 ਨਵੇਂ ਭਾਰਤੀ ਸਥਾਈ ਨਿਵਾਸੀਆਂ ਨੂੰ ਦਾਖਲ ਕੀਤਾ, ਜੋ ਕਿ 2023 ਦੀ ਪਹਿਲੀ ਤਿਮਾਹੀ ਨਾਲੋਂ 8,175 ਘੱਟ ਹੈ।

ਖਾਲਿਸਤਾਨ ਸਮਰਥਕ ਕੈਨੇਡਾ ਨੇ ਵਧਾਈ ਭਰਤ ਦੀ ਟੈਂਸ਼ਨ
ਕੈਨੇਡਾ 'ਚ ਜ਼ਿਆਦਾਤਰ ਵਿਦੇਸ਼ੀ ਭਾਰਤੀ ਸਿੱਖ ਹਨ, ਜੋ ਉਥੇ ਛੋਟੇ ਕਾਰੋਬਾਰਾਂ ਤੇ ਕੰਪਨੀਆਂ 'ਚ ਕੰਮ ਕਰਦੇ ਹਨ। ਇੱਕ ਪਾਸੇ ਜਿੱਥੇ ਟਰੂਡੋ ਸਰਕਾਰ ਖਾਲਿਸਤਾਨ ਸਮਰਥਕਾਂ ਦੀ ਵਕਾਲਤ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਫੈਸਲੇ ਨਾਲ ਭਾਰਤ ਦੀ ਚਿੰਤਾ ਹੋਰ ਵਧਣ ਵਾਲੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਨੇਡਾ 'ਚ ਹਿੰਦੂ ਧਾਰਮਿਕ ਸਥਾਨਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੌਰਾਨ ਐਡਮਿੰਟਨ 'ਚ ਬੀਏਪੀਐੱਸ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ ਕੀਤੀ ਗਈ ਸੀ।

ਹਿੰਦੂ ਅਮੇਰਿਕਨ ਫਾਊਂਡੇਸ਼ਨ ਨੇ ਦੱਸਿਆ ਕਿ ਬੀਏਪੀਐਸ ਸਵਾਮੀਨਾਰਾਇਣ ਮੰਦਰ 'ਤੇ ਸਵੇਰੇ-ਸਵੇਰੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ 'ਤੇ ਵੀ ਹਮਲਾ ਹੋਇਆ ਸੀ। ਇਸ ਘਟਨਾ ਦਾ ਦੋਸ਼ ਖਾਲਿਸਤਾਨੀ ਸਮਰਥਕਾਂ 'ਤੇ ਲਗਾਇਆ ਜਾ ਰਿਹਾ ਹੈ।
  ਖਾਸ ਖਬਰਾਂ