View Details << Back

Pakistan News: ਇਮਰਾਨ ਕਾਰਨ ਪਾਕਿਸਤਾਨ ਨੂੰ 24 ਕਰੋੜ ਦਾ ਘਾਟਾ, ਜਾਣੋ ਕੀ ਹੈ ਪੂਰਾ ਮਾਮਲਾ

  ਇਸਲਾਮਾਬਾਦ: ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਹਫ਼ਤੇ ਦੇ ਅਖ਼ੀਰ ’ਚ ਕੀਤੇ ਗਏ ਪ੍ਰਦਰਸ਼ਨ ਨਾਲ ਰਾਜਧਾਨੀ ਇਸਲਾਮਾਬਾਦ ’ਚ ਕਰੀਬ 24 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ’ਚ ਨੁਕਸਾਨੀ ਗਈ ਜਨਤਕ ਅਤੇ ਨਿਜੀ ਜਾਇਦਾਦ ਸ਼ਾਮਲ ਹੈ।

ਇਸਲਾਮਾਬਾਦ ਇੰਸਪੈਕਟਰ ਜਨਰਲ ਦਫ਼ਤਰ ਵੱਲੋਂ ਸੌਂਪੀ ਗਈ ਰਿਪੋਰਟ ’ਚ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਦੇ ਵਰਕਰਾਂ ਤੇ ਸਮਰਥਕਾਂ ਨੇ ਹਫ਼ਤੇ ਦੇ ਅਖ਼ੀਰ ’ਚ ਹਿੰਸਕ ਪ੍ਰਦਰਸ਼ਨ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਸਰਕਾਰ ਵੱਲੋਂ ਸੰਵਿਧਾਨਿਕ ਸੋਧ ਪੇਸ਼ ਕੀਤੇ ਜਾਣ ਤੋਂ ਬਾਅਦ ਇਮਰਾਨ ਖ਼ਾਨ ਨੇ ਨਿਆਂਪਾਲਿਕਾ ਦੀ ਆਜ਼ਾਦੀ ਦੀ ਮੰਗ ਕਰਦਿਆਂ ਰੈਲੀ ਪ੍ਰਦਰਸ਼ਨ ਦਾ ਸੱਦਾ ਦਿੱਤਾ। ਪਾਰਟੀ ਨੇ ਪ੍ਰਦਰਸ਼ਨ ਲਈ ਡੀ-ਚੌਕ ਚੁਣਿਆ ਅਤੇ ਇਸ ਦੌਰਾਨ ਇਮਰਾਨ ਦੀ ਰਿਹਾਈ ਦੀ ਵੀ ਮੰਗ ਕੀਤੀ। ਜੀਓ ਨਿਊਜ਼ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ 14 ਕਰੋੜ ਰੁਪਏ ਦੇ 441 ਸੇਫ ਸਿਟੀ ਕੈਮਰੇ ਖ਼ਤਮ ਕਰ ਦਿੱਤੇ ਗਏ।

ਇਸ ਤੋਂ ਇਲਾਵਾ 10 ਪੁਲਿਸ ਦੀਆਂ ਗੱਡੀਆਂ, 11 ਮੋਟਰਸਾਈਕਲ ਅਤੇ 51 ਗੈਸ ਮਾਸਕ ਦਾ ਵੀ ਨੁਕਸਾਨ ਕਰ ਦਿੱਤਾ ਗਿਆ। ਰਿਪੋਰਟ ’ਚ ਪਾਕਿਸਤਾਨ ਦੇ ਖ਼ਜ਼ਾਨਾ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਬਿਆਨ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਦੀ ਆਰਥਿਕ ਸਲਾਹਕਾਰ ਸ਼•ਾਖਾ ਨੇ ਪ੍ਰਦਰਸ਼ਨ ਤੋਂ ਹੋਏ ਆਰਥਿਕ ਨੁਕਸਾਨ ਦੀ ਸਮੀਖਿਆ ਕੀਤੀ ਹੈ, ਜੋ ਗਤੀਵਿਧੀਆਂ ਰੁਕਣ ਨਾਲ 19 ਅਰਬ ਤੱਕ ਪਹੁੰਚ ਗਿਆ ਹੈ।
  ਖਾਸ ਖਬਰਾਂ