View Details << Back

'ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ ਹਾਂ, ਵਿਰੋਧੀ ਧਿਰ 'ਤੇ PM ਮੋਦੀ ਦਾ ਵੱਡਾ ਹਮਲਾ

  ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਸੀਟ ਵਾਰਾਣਸੀ 'ਤੇ ਵੀ ਵੋਟਿੰਗ ਹੋਵੇਗੀ। ਸੱਤਵੇਂ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪਿਛਲੇ 24 ਸਾਲਾਂ ਤੋਂ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ ਹਾਂ। ਮੌਤ ਦਾ ਸੌਦਾਗਰ ਤੇ ਗੰਦੀ ਨਾਲੀ ਦਾ ਕੀੜਾ ਕਿਸ ਨੇ ਕਿਹਾ ਸੀ?

ਪੀਐਮ ਮੋਦੀ ਨੇ ਅੱਗੇ ਕਿਹਾ, "ਸੰਸਦ ਵਿੱਚ ਸਾਡੇ ਇੱਕ ਸਹਿਯੋਗੀ ਨੇ ਹਿਸਾਬ ਲਗਾਇਆ ਸੀ, 101 ਗਾਲ੍ਹਾਂ ਗਿਣੀਆਂ ਸੀ, ਇਸ ਲਈ ਚੋਣਾਂ ਹੋਣ ਜਾਂ ਨਾ ਹੋਣ, ਇਹ ਲੋਕ (ਵਿਰੋਧੀ) ਮੰਨਦੇ ਹਨ ਕਿ ਗਾਲ੍ਹਾਂ ਕੱਢਣ ਦਾ ਅਧਿਕਾਰ ਉਨ੍ਹਾਂ ਨੂੰ ਹੀ ਹੈ ਤੇ ਉਹ ਇੰਨੇ ਨਿਰਾਸ਼ ਹੋ ਗਏ ਹਨ ਕਿ ਗਾਲ੍ਹਾਂ ਕੱਢਣੀਆਂ, ਅਪਸ਼ਬਦ ਬੋਲਣਾ ਉਨ੍ਹਾਂ ਦਾ ਸੁਭਾਅ ਬਣ ਗਿਆ ਹੈ।

CM ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲੇ PM ਮੋਦੀ?

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਪੀਐਮ ਮੋਦੀ ਨੂੰ ਪੁੱਛਿਆ ਗਿਆ ਕਿ ਸੀਐਮ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਪੀਐਮ ਮੋਦੀ ਫੈਸਲਾ ਕਰਦੇ ਹਨ ਕਿ ਕੌਣ ਜੇਲ੍ਹ ਜਾਵੇਗਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਇਹ ਲੋਕ ਸੰਵਿਧਾਨ ਪੜ੍ਹ ਲੈਣ, ਦੇਸ਼ ਦਾ ਕਾਨੂੰਨ ਪੜ੍ਹ ਲੈਣ, ਮੈਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ।
  ਖਾਸ ਖਬਰਾਂ