View Details << Back    

ਟਰੰਪ ਦੀ ਨਵੀਂ ਕੈਬਨਿਟ ਨੇ ਉੱਡਾਈ ਪਾਕਿਸਤਾਨ ਦੀ ਨੀਂਦ, ਅਮਰੀਕਾ ਦੀ ਇਸ ਸਪੈਸ਼ਲ ਲਿਸਟ 'ਚ ਗੁਆਂਢੀ ਦੇਸ਼ ਦਾ ਨਾਂ ਨਹੀਂ

  
  
Share
  ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਕਈ ਕੈਬਨਿਟ ਸਾਥੀਆਂ ਦੀ ਚੋਣ ਕਰ ਲਈ ਹੈ। ਅਜਿਹੇ 'ਚ ਟਰੰਪ ਦੀ ਆਉਣ ਵਾਲੀ ਕੈਬਨਿਟ ਨਾਵਾਂ ਦੇ ਐਲਾਨ ਤੋਂ ਪਾਕਿਸਤਾਨ ਕਾਫ਼ੀ ਨਾਰਾਜ਼ ਹੈ। ਇਸ ਦਾ ਕਾਰਨ ਹੈ ਕਿ ਟਰੰਪ ਦੀ ਕੈਬਨਿਟ ਵਿਚ ਜ਼ਿਆਦਾਤਰ ਨੇਤਾ ਅਜਿਹੇ ਹਨ, ਜਿਨ੍ਹਾਂ ਦੀ ਪਾਕਿਸਤਾਨ ਪ੍ਰਤੀ ਚੰਗੀ ਸੋਚ ਨਹੀਂ ਹੈ। ਪਾਕਿਸਤਾਨੀ ਨੀਤੀ ਨਿਰਮਾਤਾ ਟਰੰਪ ਦੀ ਚੋਣ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ, ਜੋ ਅਮਰੀਕੀ ਪ੍ਰਸ਼ਾਸਨ ਦੀ ਭਵਿੱਖੀ ਵਿਦੇਸ਼ ਨੀਤੀ ਦਾ ਸੰਕੇਤ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਤੋਂ ਇਹ ਸਪੱਸ਼ਟ ਸੰਦੇਸ਼ ਹੈ ਕਿ ਟਰੰਪ ਸਰਕਾਰ ਦੀ ਤਰਜੀਹੀ ਲਿਸਟ ਵਿੱਚ ਭਾਰਤ ਬਹੁਤ ਉੱਚਾ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਤੇ ਅਮਰੀਕੀ ਵਿਦੇਸ਼ ਨੀਤੀ ਦੀ ਤਰਜੀਹੀ ਲਿਸਟ ਵਿੱਚ ਪਾਕਿਸਤਾਨ ਸ਼ਾਮਲ ਨਹੀਂ ਹੈ। ਇਸਲਾਮਾਬਾਦ ਆਪਣੇ ਆਪ ਨੂੰ ਮੁਸ਼ਕਲ ਸਥਿਤੀ ਵਿਚ ਪਾ ਰਿਹਾ ਹੈ ਕਿਉਂਕਿ ਟਰੰਪ ਨੇ ਵਿਦੇਸ਼ ਮੰਤਰੀ, ਰੱਖਿਆ ਸਕੱਤਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਜਾਸੂਸੀ ਏਜੰਸੀ ਸੀਆਈਏ ਦੇ ਮੁਖੀ ਲਈ ਜਿਨ੍ਹਾਂ ਉਮੀਦਵਾਰਾਂ ਨੂੰ ਚੁਣਿਆ ਹੈ, ਉਹ ਸਾਰੇ ਪਾਕਿਸਤਾਨ ਪ੍ਰਤੀ ਬਹੁਤ ਆਲੋਚਨਾਤਮਕ ਵਿਚਾਰ ਰੱਖਦੇ ਹਨ, ਜਦ ਕਿ ਭਾਰਤ ਪ੍ਰਤੀ ਉਨ੍ਹਾਂ ਦਾ ਰਵੱਈਆ ਬਹੁਤ ਸਕਾਰਾਤਮਕ ਹੈ। ਵਾਸ਼ਿੰਗਟਨ ਦੀ ਵਿਦੇਸ਼ ਨੀਤੀ ਵਿੱਚ ਕੋਈ ਥਾਂ ਨਾ ਹੋਣ ਕਰ ਕੇ ਪਾਕਿਸਤਾਨ ਵਿੱਚ ਉੱਚ ਸਰਕਾਰੀ ਤੇ ਫ਼ੌਜੀ ਅਧਿਕਾਰੀ ਕਥਿਤ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਪ੍ਰਤੀ ਆਪਣੀ ਪਹੁੰਚ ਨੂੰ ਮੁੜ-ਰਣਨੀਤਕ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਟਰੰਪ ਦੀ ਨਵੀਂ ਕੈਬਨਿਟ ਲਿਸਟ ਵਿੱਚ ਤੁਲਸੀ ਗੋਬਾਰਡ ਦਾ ਵੀ ਨਾਂ ਹੈ, ਜੋ ਅਕਸਰ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਂਦੇ ਹਨ। ਵਧੇਗੀ ਭਾਰਤ ਨਾਲ ਅਮਰੀਕਾ ਦੀ ਦੋਸਤੀ ਸੈਨੇਟਰ ਮਾਰਕੋ ਰੂਬੀਓ ਨੂੰ ਅਗਲੇ ਅਮਰੀਕੀ ਵਿਦੇਸ਼ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਹੀ ਭਾਰਤ ਦਾ ਸਮਰਥਨ ਕਰਨ ਵਾਲਾ ਬਿੱਲ ਪੇਸ਼ ਕੀਤਾ ਸੀ। ਰੂਬੀਓ ਦੁਆਰਾ ਸੈਨੇਟ ਵਿੱਚ ਪੇਸ਼ ਕੀਤੇ ਗਏ ‘ਯੂਐਸ-ਇੰਡੀਆ ਡਿਫੈਂਸ ਕੋਆਪਰੇਸ਼ਨ ਐਕਟ’ ਸਿਰਲੇਖ ਵਾਲੇ ਬਿੱਲ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। ਬਿੱਲ ਅਨੁਸਾਰ ਅਮਰੀਕਾ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਭਾਰਤ ਨਾਲ ਜਾਪਾਨ, ਇਜ਼ਰਾਈਲ, ਦੱਖਣੀ ਕੋਰੀਆ ਤੇ ਨਾਟੋ ਨੂੰ ਤਕਨਾਲੋਜੀ ਤਬਾਦਲੇ ਦੇ ਮਾਮਲੇ ਵਿੱਚ ਚੋਟੀ ਦੇ ਸਹਿਯੋਗੀ ਮੰਨੇ। ਬਿੱਲ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਨਵੀਂ ਦਿੱਲੀ ਨੂੰ ਰੱਖਿਆ, ਆਰਥਿਕ ਨਿਵੇਸ਼ ਤੇ ਸਿਵਲ ਸਪੇਸ ਵਿੱਚ ਸਹਿਯੋਗ ਰਾਹੀਂ ਪੂਰੀ ਸੁਰੱਖਿਆ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
  LATEST UPDATES