View Details << Back    

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 'ਤੇ ਪਤਨੀ ਦਾ ਪੱਖ ਲੈਣ ਦਾ ਦੋਸ਼, ਵਿਰੋਧੀ ਧਿਰ ਨੇ ਸੁਤੰਤਰ ਜਾਂਚ ਦੀ ਮੰਗ

  
  
Share
  ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 'ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਨੂੰ ਸਰਕਾਰ ਦੀ ਹਾਲੀਆ ਬਜਟ ਨੀਤੀ ਤੋਂ ਵਪਾਰਕ ਲਾਭ ਮਿਲ ਸਕਦਾ ਹੈ। ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਤੇ ਪ੍ਰਧਾਨ ਮੰਤਰੀ ਸੁਨਕ ਦੀ ਪਤਨੀ ਅਕਸ਼ਾ, ਕੋਰੂ ਕਿਡਜ਼ ਲਿਮਟਿਡ ਵਿੱਚ ਇੱਕ ਸ਼ੇਅਰਧਾਰਕ ਹੈ। ਅਜਿਹੀਆਂ ਕਿਆਸਅਰਾਈਆਂ ਹਨ ਕਿ ਉਨ੍ਹਾਂ ਦੀ ਕੰਪਨੀ ਨੂੰ ਇਸ ਮਹੀਨੇ ਦੇਸ਼ ਦੇ ਬਜਟ ਵਿੱਚ ਐਲਾਨੀ ਗਈ ਨਵੀਂ ਪਾਇਲਟ ਸਕੀਮ ਦਾ ਫਾਇਦਾ ਹੋ ਸਕਦਾ ਹੈ। ਬੱਜਟ ਵਿੱਚ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਵਿਵਸਥਾ ਹੈ। ਵਿਰੋਧੀ ਧਿਰ ਨੇ ਸੁਤੰਤਰ ਜਾਂਚ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਦੇ ਸਪੱਸ਼ਟੀਕਰਨ ਨੂੰ ਰੱਦ ਕੀਤਾ ਦੇਸ਼ ਦੇ ਆਈ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੀ ਪਤਨੀ ਕੋਰੂ ਕਿਡਜ਼ ਵਿੱਚ ਇੱਕ ਸ਼ੇਅਰਧਾਰਕ ਹੈ, ਜੋ ਕਿ ਸਰਕਾਰ ਦੀ ਵੈੱਬਸਾਈਟ 'ਤੇ ਸੂਚੀਬੱਧ ਚਾਈਲਡ ਕੇਅਰ ਏਜੰਸੀਆਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਇਸ 'ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਮਾਮਲੇ 'ਤੇ ਸਖ਼ਤ ਰੁਖ ਅਪਣਾਉਂਦੇ ਹੋਏ, ਲਿਬਰਲ ਡੈਮੋਕਰੇਟ ਚੀਫ਼ ਵ੍ਹੀਪ ਵੈਂਡੀ ਚੈਂਬਰਲੇਨ ਨੇ ਕਿਹਾ ਕਿ ਰਿਸ਼ੀ ਸੁਨਕ ਨੂੰ ਆਪਣੇ ਹਿੱਤਾਂ ਦੇ ਟਕਰਾਅ ਅਤੇ ਉਸਦੇ ਪਰਿਵਾਰ ਨੂੰ ਲਾਭ ਪਹੁੰਚਾਉਣ ਵਾਲੀ ਸਰਕਾਰੀ ਨੀਤੀ ਬਾਰੇ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
  LATEST UPDATES