View Details << Back

Punjab government transfers health facilities: ਪੰਜਾਬ ਸਰਕਾਰ ਵੱਲੋਂ ਚਾਰ ਸਿਹਤ ਕੇਂਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੂੰ ਤਬਦੀਲ

  ਸੂਬਾ ਸਰਕਾਰ ਨੇ ਚਾਰ ਮੁੱਖ ਸਿਹਤ ਸੰਸਥਾਵਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਨਾਲ ਜੋੜਨ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ ਸੀ।

ਜਾਣਕਾਰੀ ਅਨੁਸਾਰ ​ਸਿਵਲ ਹਸਪਤਾਲ ਬਾਦਲ, ਮੁਕਤਸਰ, ​ਸਿਵਲ ਹਸਪਤਾਲ ਸ੍ਰੀ ਖਡੂਰ ਸਾਹਿਬ, ਤਰਨਤਾਰਨ, ਕਮਿਊਨਿਟੀ ਹੈਲਥ ਸੈਂਟਰ ਜਲਾਲਾਬਾਦ ਅਤੇ ਕੈਂਸਰ ਕੇਅਰ ਸੈਂਟਰ, ਫਾਜ਼ਿਲਕਾ ਨੂੰ ਹੁਣ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨਾਲ ਜੋੜਿਆ ਗਿਆ ਹੈ।

ਇੱਥੇ ਅੱਜ ਮਿਲੇ ਹੁਕਮਾਂ ਅਨੁਸਾਰ BFUHS ਹੁਣ ਇਨ੍ਹਾਂ ਸੰਸਥਾਵਾਂ ਦੇ ਸਾਰੇ ਖਰਚਿਆਂ ਨੂੰ ਚੁੱਕੇਗਾ ਜਿਸ ਵਿੱਚ ਤਨਖਾਹਾਂ ਅਤੇ ਆਮ ਪ੍ਰਸ਼ਾਸਨਕੀ ਖਰਚੇ ਸ਼ਾਮਲ ਹਨ ਪਰ ਇੱਥੇ ਤਾਇਨਾਤ ਡਾਕਟਰ ਅਤੇ ਸਟਾਫ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ ਰਹਿਣਗੇ। ਉਨ੍ਹਾਂ ਨੂੰ ਵਿਭਾਗ ਦੀ ਨੀਤੀ ਅਨੁਸਾਰ ਬਾਅਦ ਵਿੱਚ ਹੋਰ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਦੀ ਸੀਨੀਆਰਤਾ ਅਤੇ ਕੇਡਰ ਪ੍ਰਬੰਧਨ ਪ੍ਰਭਾਵਿਤ ਨਾ ਹੋਵੇ।
  ਖਾਸ ਖਬਰਾਂ