View Details << Back

ਪਾਕਿਸਤਾਨ : ਸ਼ਹਿਬਾਜ਼ ਸ਼ਰੀਫ ਅੱਜ ਕਰਨਗੇ ਨਵੀਂ ਕੈਬਨਿਟ ਦਾ ਗਠਨ

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਾਰੇ ਗੱਠਜੋੜ ਭਾਈਵਾਲਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਵਟਾਂਦਰੇ ਦੌਰਾਨ ਸੋਮਵਾਰ ਨੂੰ ਨਵੀਂ ਕੈਬਨਿਟ ਬਣਾਉਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। ਪਾਕਿਸਤਾਨ ਦੀ ਸੰਸਦ ਨੇ ਪਿਛਲੇ ਹਫ਼ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਸ਼ਰੀਫ ਨੂੰ ਅਵਿਸ਼ਵਾਸ ਪ੍ਰਸਤਾਵ ਰਾਹੀਂ ਇਮਰਾਨ ਖਾਨ ਨੂੰ ਬੇਦਖਲ ਕਰਨ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਚੁਣਿਆ ਸੀ ਪਰ ਫਿਰ ਨਵੀਂ ਕੈਬਨਿਟ ਦਾ ਗਠਨ ਨਹੀਂ ਹੋ ਸਕਿਆ ਕਿਉਂਕਿ ਸ਼ਰੀਫ ਸਰਕਾਰ ਵਿਚ ਸਾਰੇ ਗਠਜੋੜ ਭਾਈਵਾਲਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਸਨ।
ਮਰੀਅਮ ਔਰੰਗਜ਼ੇਬ, ਜਿਸ ਦੀ ਸੂਚਨਾ ਮੰਤਰੀ ਬਣਨ ਦੀ ਸੰਭਾਵਨਾ ਹੈ, ਨੇ ਐਤਵਾਰ ਨੂੰ ਡਾਨ ਅਖ਼ਬਾਰ ਨੂੰ ਦੱਸਿਆ ਕਿ ਸੰਘੀ ਮੰਤਰੀ ਮੰਡਲ ਦੇ ਮੈਂਬਰ ਕੱਲ੍ਹ (ਸੋਮਵਾਰ) ਸਹੁੰ ਚੁੱਕ ਰਹੇ ਹਨ। ਅਖ਼ਬਾਰ ਨੇ ਕਿਹਾ ਕਿ ਹਾਲਾਂਕਿ, ਇਸ ਬਾਰੇ ਅਨਿਸ਼ਚਿਤਤਾ ਹੈ ਕਿ ਮੰਤਰਾਲਿਆਂ ਦੀ ਵੰਡ ਬਾਰੇ "ਅਸਹਿਮਤੀ" ਨੂੰ ਲੈ ਕੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐਫ) ਮੰਤਰੀ ਮੰਡਲ ਦਾ ਹਿੱਸਾ ਬਣੇਗੀ ਜਾਂ ਇਸ ਤੋਂ ਦੂਰ ਰਹੇਗੀ। ਫਜ਼ਲ ਸਰਕਾਰ ਦੇ ਸਹਿਯੋਗੀ ਬਣੇ ਰਹਿਣਗੇ। ਮਰੀਅਮ ਨੇ ਕਿਹਾ ਕਿ ਪੀਐਮਐਲ-ਐਨ ਨੂੰ 14 ਮੰਤਰਾਲੇ ਮਿਲਣਗੇ ਅਤੇ ਉਸ ਤੋਂ ਬਾਅਦ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ 11 ਮੰਤਰਾਲੇ ਮਿਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਜੇਯੂਆਈ-ਐਫ ਅਤੇ ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਸਮੇਤ ਸਾਰੇ ਸਹਿਯੋਗੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼ਰੀਫ ਨੇ ਐਤਵਾਰ ਨੂੰ ਸੱਤਾਧਾਰੀ ਗੱਠਜੋੜ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ (ਬੀਐਨਪੀ) ਦੇ ਵਫ਼ਦਾਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ, ਸੱਤਾਧਾਰੀ ਗੱਠਜੋੜ ਵਿੱਚ "ਗਾਰੰਟਰ" ਹੋਣ ਦੇ ਨਾਤੇ, ਮੰਤਰੀਆਂ ਦੀ ਵੰਡ 'ਤੇ ਗਠਜੋੜ ਪਾਰਟੀਆਂ ਨਾਲ ਆਪਣੇ ਵਾਅਦੇ ਪੂਰੇ ਕਰਨ ਦੀ ਸਹੁੰ ਖਾ ਗਏ। ਮਰੀਅਮ ਨੇ ਕਿਹਾ ਕਿ ਐਤਵਾਰ ਨੂੰ ਮੰਤਰੀ ਮੰਡਲ ਦੇ ਗਠਨ 'ਤੇ ਗੱਠਜੋੜ ਦੀ ਸਾਂਝੀ ਕਮੇਟੀ ਦੀ ਮੈਰਾਥਨ ਮੀਟਿੰਗ ਹੋਈ, ਜਿਸ 'ਚ ਵਿਭਾਗਾਂ ਅਤੇ ਮੁੱਖ ਅਹੁਦਿਆਂ ਦੀ ਵੰਡ ਨੂੰ ਲੈ ਕੇ ਪਾਰਟੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀਐੱਮਐੱਲ-ਐੱਨ ਨੂੰ ਰੱਖਿਆ, ਵਿੱਤ, ਗ੍ਰਹਿ, ਕਾਨੂੰਨ ਅਤੇ ਨਿਆਂ, ਰੇਲਵੇ, ਸੂਚਨਾ, ਊਰਜਾ, ਯੋਜਨਾਬੰਦੀ, ਸੰਚਾਰ ਆਦਿ ਮੰਤਰਾਲਾ ਮਿਲੇਗਾ।
  ਖਾਸ ਖਬਰਾਂ