View Details << Back

ਟਾਟਾ ਦੀ ਏਅਰ ਇੰਡੀਆ ਦੇ ਸਕਦੀ ਹੈ ਵੱਡਾ ਆਰਡਰ, 30 ਜਹਾਜ਼ ਖਰੀਦਣ ਦੀ ਯੋਜਨਾ

  ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਲਿਮਟਿਡ 30 ਵਾਈਡਬਾਡੀ ਜਹਾਜ਼ ਖਰੀਦਣ ’ਤੇ ਵਿਚਾਰ ਕਰ ਰਹੀ ਹੈ। ਇਹ ਗੱਲ ਰੋਲਸ-ਰਾਇਸ ਹੋਲਡਿੰਗਸ ਪੀ. ਐੱਲ. ਸੀ. ਨੇ ਕਹੀ ਹੈ। ਇਹ ਕੰਪਨੀ ਏਅਰਬੱਸ ਐੱਸ. ਈ. ਦੇ ਏ350 ਜੈੱਟਸ ਲਈ ਇੰਜਣ ਬਣਾਉਂਦੀ ਹੈ। ਰੋਲਸ-ਰਾਇਸ ਹੋਲਡਿੰਗਸ ਪੀ. ਐੱਲ. ਸੀ. ਦਾ ਕਹਿਣਾ ਹੈ ਕਿ ਇਹ ਆਰਡਰ ਏਅਰ ਇੰਡੀਆ ਨੂੰ ਇੰਟਰਨੈਸ਼ਨਲ ਗ੍ਰੋਥ ਨੂੰ ਹਮਲਾਵਰ ਰੂਪ ਨਾਲ ਅੱਗੇ ਵਧਣ ਦੀ ਇਜਾਜ਼ਤ ਦੋਵੇਗਾ।
ਰੋਲਸ-ਰਾਇਸ ਹੋਲਡਿੰਗਸ ਪੀ. ਐੱਲ. ਸੀ. ਲਈ ਏਸ਼ੀਆ ਪੈਸੀਫਿਕ ’ਚ ਸੀਨੀਅਰ ਵਾਈਸ ਪ੍ਰਦਾਨ ਕ੍ਰਿਸ ਡੇਵੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ 30 ਜਹਾਜ਼ਾਂ ਤੱਕ ਦੀ ਖਰੀਦ ’ਤੇ ਵਿਚਾਰ ਕਰ ਰਹੇ ਹਨ। ਇਹ ਇਕ ਮਹਾਆਰਡਰ ਹੈ। ਡੇਵੀ ਨੇ ਇਹ ਗੱਲ ਹੈਦਰਾਬਾਦ ’ਚ ਏਅਰਸ਼ੋਅ ਤੋਂ ਬਾਅਦ ਇਕ ਇੰਟਰਵਿਊ ’ਚ ਕਹੀ।
ਵੱਡੇ ਜਹਾਜ਼ਾਂ ਦੀ ਖਰੀਦ ’ਚ ਵੱਡੀ ਛੋਟ ਆਮ
2018 ਸਟੀਕਰ ਕੀਮਤਾਂ ’ਤੇ 30 ਏ350-100 ਜੈੱਟ ਦੇ ਆਰਡਰ ਦਾ ਮੁੱਲ ਲਗਭਗ 9.5 ਅਰਬ ਡਾਲਰ ਹੋ ਸਕਦਾ ਹੈ। ਹਾਲਾਂਕਿ ਵੱਡੇ ਜਹਾਜ਼ਾਂ ਦੀ ਖਰੀਦ ’ਚ ਵੱਡੀ ਛੋਟ ਆਮ ਹੈ। ਏਅਰਕ੍ਰਾਫਟ ਅਪ੍ਰੇਜਰ ਐਵੀਟਾਸ ਇੰਕ ਵਲੋਂ ਮੁਹੱਈਆ ਕਰਵਾਈਆਂ ਗਈਆਂ ਕੀਮਤਾਂ ਦੇ ਆਧਾਰ ’ਤੇ 2021 ’ਚ ਅਜਿਹੇ 30 ਜੈੱਟ ਜਹਾਜ਼ਾਂ ਦਾ ਬਾਜ਼ਾਰ ਮੁੱਲ 4.5 ਅਰਬ ਡਾਲਰ ਸੀ। ਡੇਵੀ ਨੇ ਕਿਸੇ ਵੀ ਸੰਭਾਵਿਤ ਹੁਕਮ ਲਈ ਟਾਈਮਲਾਈਨ ’ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਏਅਰਬੱਸ ਦੇ ਅਧਿਕਾਰੀਆਂ ਨਾਲ ਹੈ।
  ਖਾਸ ਖਬਰਾਂ