View Details << Back

ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 9.1 ਫੀਸਦ ਕੀਤਾ

  ਮੂਡੀਜ਼ ਨੇ ਅੱਜ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 9.1 ਫੀਸਦ ਕਰ ਦਿੱਤਾ ਹੈ ਜੋ ਪਹਿਲਾਂ 9.5 ਫੀਸਦ ਸੀ। ਮੂਡੀਜ਼ ਨੇ ਕਿਹਾ ਕਿ ਤੇਲ ਕੀਮਤਾਂ ’ਚ ਵਾਧਾ ਹੋਣ ਤੇ ਖਾਦ ਦਰਾਮਦ ਬਿੱਲ ਵਧਣ ਨਾਲ ਸਰਕਾਰ ਦਾ ਪੂੰਜੀਗਤ ਖਰਚਾ ਸੀਮਤ ਹੋ ਸਕਦਾ ਹੈ। ਰੇਟਿੰਗ ਏਜੰਸੀ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤ ਦੀ ਵਿਕਾਸ ਦਰ 2023 ’ਚ 5.4 ਫੀਸਦ ਰਹਿ ਸਕਦੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਕਾਰਨ ਆਲਮੀ ਆਰਥਿਕ ਵਿਕਾਸ ਨੂੰ ਨੁਕਸਾਨ ਹੋ ਸਕਦਾ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ਖਾਸ ਤੌਰ ’ਤੇ ਤੇਲ ਦੀਆਂ ਵੱਧ ਕੀਮਤਾਂ ਪ੍ਰਤੀ ਸੰਵੇਦਨਸ਼ੀਲ ਹੈ। ਭਾਰਤ ’ਚ ਅਨਾਜ ਦਾ ਉਤਪਾਦਨ ਵੱਧ ਹੈ, ਇਸ ਲਈ ਕੀਮਤਾਂ ’ਚ ਵਾਧੇ ਤੋਂ ਖੇਤੀ ਬਰਾਮਦ ਨੂੰ ਕੁਝ ਸਮੇਂ ਲਈ ਲਾਭ ਮਿਲ ਸਕਦਾ ਹੈ।
  ਖਾਸ ਖਬਰਾਂ