View Details << Back

ਕੋਰੋਨਾ ਮਹਾਮਾਰੀ ਦੇ ਬਾਵਜੂਦ 181 ਨਵੀਆਂ ਕੰਪਨੀਆਂ ਨੇ 10 ਹਜ਼ਾਰ ਤੋਂ ਵੱਧ ਪੈਦਾ ਕੀਤੀਆਂ ਨੌਕਰੀਆਂ

  ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਸੂਬੇ 'ਚ ਸੂਚਨਾ ਤਕਨਾਲੋਜੀ ਉਦਯੋਗ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਦੌਰਾਨ ਆਈ.ਟੀ. ਪਾਰਕ 'ਚ 181 ਨਵੀਆਂ ਕੰਪਨੀਆਂ ਖੁੱਲੀਆਂ ਅਤੇ 10,000 ਤੋਂ ਜ਼ਿਆਦਾ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ।
ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ, ਆਈ.ਟੀ. ਪਾਰਕਾਂ 'ਤੇ ਧਿਆਨ ਅਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਰਿਆਇਤਾਂ ਨੇ ਨਾ ਸਿਰਫ਼ ਮੌਜੂਦਾ ਉੱਦਮੀਆਂ ਨੂੰ ਬਰਕਰਾਰ ਰੱਖਣ 'ਚ ਮਦਦ ਕੀਤੀ ਸਗੋਂ ਨਵੀਆਂ ਕੰਪਨੀਆਂ ਨੂੰ ਵੀ ਆਰਕਸ਼ਿਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ, 181 ਕੰਪਨੀਆਂ ਟੈਕਨੋਪਾਰਕ 'ਚ 41, ਕੋਚੀ ਸਥਿਤ ਇੰਫੋਪਾਰਕ 'ਚ 100 ਅਤੇ ਕੋਝੀਕੋਡ 'ਚ ਸਾਈਬਰ ਪਾਰਕ 'ਚ 40 ਨੇ ਕੰਮਕਾਜ ਸ਼ੁਰੂ ਕੀਤੇ।
ਉਨ੍ਹਾਂ ਕਿਹਾ ਕਿ ਸੂਬੇ 'ਚ ਇਨ੍ਹਾਂ ਕੰਪਨੀਆਂ ਦੇ ਆਉਣ ਨਾਲ 10,400 ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ। ਵਿਜਯਨ ਨੇ ਜਾਰੀ ਕਈ ਨਿਰਮਾਣ ਗਤੀਵਿਧੀਆਂ ਅਤੇ ਖੇਤਰ 'ਚ ਨਵੇਂ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ 'ਚ ਪੇਸ਼ ਸੂਬੇ ਦੇ ਬਜਟ 'ਚ ਆਈ.ਟੀ. ਖੇਤਰ ਦੇ ਲਈ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ 'ਚ ਕਨੂੰਰ 'ਚ ਨਵਾਂ ਆਈ.ਟੀ. ਪਾਰਕ, ਕੋਲਮ 'ਚ ਪੰਜ ਲੱਖ ਵਰਗ ਫੁੱਟ 'ਚ ਆਈ.ਟੀ. ਸੁਵਿਧਾ ਕੇਂਦਰ ਅਤੇ ਸੈਟੇਲਾਈਟ ਆਈ.ਟੀ. ਪਾਰਕ ਸ਼ਾਮਲ ਹੈ।
  ਖਾਸ ਖਬਰਾਂ