View Details << Back

ਵਰਕ ਫਰੌਮ ਹੋਮ ਦੌਰਾਨ ਰੋਜ਼ਾਨਾ 5 ਮਿੰਟ ਜ਼ਰੂਰ ਕਰੋ ਪੱਛਮੀ ਨਮਸਕਾਰ ਆਸਣ

  ਲੈਕਡਾਉਨ ਚ ਘਰੋਂ ਕੰਮ ਕਰਦਿਆਂ ਵੀ ਚੁਣੌਤੀਆਂ ਘੱਟ ਨਹੀਂ ਹਨ। ਖ਼ਾਸਕਰ ਲੰਬੇ ਸਮੇਂ ਤੋਂ ਉਸੇ ਸਥਿਤੀ ਵਿਚ ਕੰਮ ਕਰਨ ਨਾਲ ਤੁਹਾਨੂੰ ਆਪਣੀਆਂ ਮਾਸਪੇਸ਼ੀਆਂ ਵਿਚ ਖਿੱਚ ਪੈਣ ਦੇ ਨਾਲ ਪਿੱਠ ਦੇ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਜੇ ਤੁਹਾਡੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਪੱਛਮੀ (ਹਿੰਦੀ ਚ ਪਸਚਿਮ) ਨਮਸਕਾਰ ਆਸਣ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣੀਏ ਪੱਛਮੀ ਨਮਸਕਾਰ ਆਸਣ
ਕਿਵੇਂ ਕਰੀਏ ਪੱਛਮੀ ਨਮਸਕਾਰ ਆਸਣ--
ਤੁਸੀਂ ਇਹ ਆਸਣ ਖੜੇ ਹੋ ਕੇ ਜਾਂ ਬੈਠ ਕੇ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਆਪਣੇ ਦੋਹਾਂ ਹੱਥਾਂ ਨੂੰ ਪਿੱਛੇ ਵੱਲ ਲੈ ਜਾਓ ਤੇ ਆਪਣੇ ਦੋਵੇਂ ਹੱਥਾਂ ਨੂੰ ਜੋੜਦੇ ਹੋਏ ਪ੍ਰਾਰਥਨਾ ਦੀ ਹਾਲਤ ਚ ਆ ਜਾਓ। ਇਸ ਸਥਿਤੀ ਵਿੱਚ ਤੁਹਾਨੂੰ ਘੱਟੋ ਘੱਟ 30 ਸਕਿੰਟ ਲਈ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਦੋ ਤੋਂ ਤਿੰਨ ਵਾਰ ਦੁਹਰਾਓ।
ਸਮਝੋ ਕਿਵੇਂ ਕਰਨਾ ਹੈ ਇਹ ਆਸਣ-
ਤਾੜਆਸਣ ਨਾਲ ਸ਼ੁਰੂ ਕਰੋ।
ਆਪਣੇ ਮੋਢੇ ਢਿੱਲੇ ਰੱਖੋ ਤੇ ਆਪਣੇ ਗੋਡਿਆਂ ਨੂੰ ਥੋੜ੍ਹਾ ਮੋੜੋ।
ਆਪਣੀਆਂ ਬਾਹਾਂ ਨੂੰ ਪਿੱਛੇ ਵੱਲ ਲਿਜਾਓ ਅਤੇ ਆਪਣੀਆਂ ਉਂਗਲੀਆਂ ਨੂੰ ਹੇਠਾਂ ਵੱਲ ਨਾਲ ਰੱਖਦਿਆਂ ਹਥੇਲੀਆਂ ਨੂੰ ਜੋੜੋ।
ਸਾਹ ਭਰਦੇ ਹੋਏ ਉਂਗਲਾਂ ਨੂੰ ਰੀੜ੍ਹ ਦੀ ਹੱਡੀ ਵੱਲ ਮੋੜਦੇ ਹੋਏ ਉਪਰ ਕਰੋ।
ਧਿਆਨ ਰੱਖੋ ਕਿ ਤੁਹਾਡੀਆਂ ਹਥੇਲੀਆਂ ਇਕ ਦੂਜੇ ਨਾਲ ਚੰਗੀ ਤਰ੍ਹਾਂ ਜੁੜੀਆਂ ਹੋਣ ਤੇ ਗੋਡੇ ਥੋੜੇ ਜਿਹੇ ਮੁੜੇ ਹੋਏ ਰਹਿਣ।
ਇਸ ਆਸਣ ਚ ਰਹਿੰਦੇ ਹੋਏ ਕੁਝ ਸਾਹ ਲਓ।
ਸਾਹ ਛੱਡਦੇ ਹੋਏ ਉਂਗਲਾਂ ਨੂੰ ਹੇਠਾਂ ਲੈ ਆਓ।
ਬਾਹਾਂ ਨੂੰ ਉਨ੍ਹਾਂ ਦੀ ਕੁਦਰਤੀ ਅਵਸਥਾ ਚ ਲੈ ਆਓ ਤੇ ਤਾੜਆਸਣ ਚ ਆ ਜਾਓ।
ਕੀ ਹੈ ਲਾਭ-
ਢਿੱਡ ਖੋਲ੍ਹਦਾ ਹੈ, ਜਿਸ ਨਾਲ ਡੂੰਘੇ ਸਾਹ ਲੈਣਾ ਸੌਖਾ ਹੁੰਦਾ ਹੈ।
ਪਿੱਠ ਦੇ ਉਪਰਲੇ ਹਿੱਸੇ ਚ ਖਿੱਚ ਆਉਂਦੀ ਹੈ।
ਮੋਢਿਆਂ ਦਾ ਜੋੜ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਚ ਖਿੱਚ ਆਉਂਦੀ ਹੈ।
ਮਨ ਨੂੰ ਸ਼ਾਂਤੀ ਮਿਲਦੀ ਹੈ।
  ਖਾਸ ਖਬਰਾਂ