View Details << Back

ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਮੁਕਾਮ, ਬ੍ਰਿਟਿਸ਼ ਸਟਾਕ ਮਾਰਕੀਟ ਨੂੰ ਛੱਡਿਆ ਪਿੱਛੇ

  ਭਾਰਤੀ ਸ਼ੇਅਰ ਬਾਜਾ਼ਰ ਨੇ ਪਹਿਲੀ ਵਾਰ ਮਾਰਕੀਟ ਕੈਪ ਦੇ ਮਾਮਲੇ ’ਚ ਬ੍ਰਿਟਿਸ਼ ਸਟਾਕ ਮਾਰਕੀਟ ਨੂੰ ਪਿੱਛੇ ਛੱਡ ਦਿੱਤਾ ਹੈ। 3 ਟ੍ਰਿਲੀਅਨ ਦਾ ਮਾਈਲ ਸਟੋਨ ਪਾਰ ਕਰਨ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਸਟਾਕ ਮਾਰਕੀਟ ਬਣ ਗਿਆ। ਯੂਕ੍ਰੇਨ ’ਤੇ ਰੂਸੀ ਹਮਲੇ ਕਾਰਨ ਕੌਮਾਂਤਰੀ ਇਕਵਿਟੀ ’ਚ ਲਗਾਤਾਰ ਗਿਰਾਵਟ ਦਰਮਿਆਨ ਭਾਰਤ ਨੇ ਯੂਨਾਈਟੇਡ ਕਿੰਗਡਮ ਨੂੰ ਪਿੱਛੇ ਛੱਡ ਦਿੱਤਾ।
ਬਲੂਮਬਰਗ ਦੇ ਅੰਕੜਿਆਂ ਮੁਤਾਬਕ ਅੱਜ ਭਾਰਤ ਦਾ ਮਾਰਕੀਟ ਕੈਪ 3.166 ਟ੍ਰਿਲੀਅਨ ਡਾਲਰ ਸੀ ਜਦ ਕਿ ਯੂ. ਕੇ. ਦਾ 3.1102 ਟ੍ਰਿਲੀਅਨ ਡਾਲਰ ਸੀ। ਪਿਛਲੇ ਮਹੀਨੇ ਜਿਓਪਾਲਿਟੀਕਲ ਟੈਨਸ਼ਨ ਵਧਣ ਤੋਂ ਬਾਅਦਗ ਭਾਰਤ ਨੂੰ ਮਾਰਕੀਟ ਕੈਪ ਦੇ ਲਿਹਾਜ ਨਾਲ ਲਗਭਗ 357.05 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉੱਥੇ ਹੀ 1 ਫਰਵਰੀ ਤੋਂ ਬ੍ਰਿਟਿਸ਼ ਬਾਜ਼ਾਰਾਂ ਨੂੰ 410 ਬਿਲੀਅਨ ਡਾਲਰ ਦਾ ਨੁਕਸਾਨ ਉਠਾਉਣਾ ਪਿਆ ਹੈ।
  ਖਾਸ ਖਬਰਾਂ