View Details << Back

ਨੇਪਾਲ-ਤਿੱਬਤ ਹੜ੍ਹ: ਚੀਨੀ ਅਧਿਕਾਰੀ ਨੇ ਹੋਰ ਗਲੇਸ਼ੀਅਰ ਟੁੱਟਣ ਅਤੇ ਲੜੀਵਾਰ ਆਫ਼ਤਾਂ ਦੀ ਚਿਤਾਵਨੀ ਦਿੱਤੀ

  ਚੀਨ ਦੇ ਇੱਕ ਸੀਨੀਅਰ ਜਲਵਾਯੂ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਤਿੱਬਤੀ ਪਠਾਰ 'ਤੇ ਹੋਰ ਗਲੇਸ਼ੀਅਰ ਅਸਥਿਰ ਹੋਣ ਦਾ ਖ਼ਦਸ਼ਾ ਹੈ ਅਤੇ ਇਸ ਨਾਲ ਤਿੱਬਤ-ਨੇਪਾਲ ਸਰਹੱਦ 'ਤੇ ਹਾਲ ਹੀ ਵਿੱਚ ਆਏ ਅਚਾਨਕ ਹੜ੍ਹ ਵਰਗੀਆ ਹੋਰ ਆਫ਼ਤਾਂ ਆ ਸਕਦੀਆਂ ਹਨ।

26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਬਰਫ਼ ਦੀਆਂ ਚੱਟਾਨਾਂ ਖਿਸਕਣ ਕਾਰਨ ਆਏ ਅਚਾਨਕ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਤੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ।

ਇੱਕ ਅਧਿਕਾਰਤ ਚੀਨੀ ਸਰਕਾਰੀ ਏਜੰਸੀ, ਕੌਮੀ ਜਲਵਾਯੂ ਕੇਂਦਰ ਦੇ ਡਿਪਟੀ ਡਾਇਰੈਕਟਰ, ਗਾਓ ਰੋਂਗ ਨੇ ਕਿਹਾ, "ਪਿਛਲੇ 60 ਸਾਲਾਂ ਵਿੱਚ, ਤਿੱਬਤੀ ਪਠਾਰ 'ਤੇ ਗਲੇਸ਼ੀਅਰ ਖੇਤਰ ਲਗਪਗ 24 ਫ਼ੀਸਦੀ ਸੁੰਗੜ ਗਿਆ ਅਤੇ ਕਰੀਬ 7,000 ਛੋਟੇ ਗਲੇਸ਼ੀਅਰ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ।"

ਹਾਂਗ ਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਗਾਓ ਨੇ ਕਿਹਾ ਕਿ ਤਿੱਬਤੀ ਪਠਾਰ 'ਤੇ ਗਲੇਸ਼ੀਅਰਾਂ ਦੀ ਢਾਂਚਾਗਤ ਸਥਿਰਤਾ ਭਵਿੱਖ ਵਿੱਚ ਹੋਰ ਘਟੇਗੀ, ਜਿਸ ਕਰਕੇ ਗਲੇਸ਼ੀਅਰ ਨਾਲ ਜੁੜੀਆਂ ਹੋਰ ਵੀ ਆਫ਼ਤਾਂ ਆ ਸਕਦੀਆਂ ਹਨ ਅਤੇ ਉਨ੍ਹਾਂ ਦੇ ਹੌਲੀ-ਹੌਲੀ ਪ੍ਰਭਾਵ ਤਬਾਹੀ ਦੇ ਪੈਮਾਨੇ ਅਤੇ ਪ੍ਰਭਾਵਿਤ ਖੇਤਰ ਨੂੰ ਵਧਾ ਸਕਦੇ ਹਨ।

ਉੱਥੇ ਹੀ ਬੁੱਧਵਾਰ ਨੂੰ ਚੀਨੀ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਨੇਪਾਲ ਸਰਹੱਦ ਨਾਲ ਲੱਗਦੇ ਤਿੱਬਤ ਦੇ ਗਿਆਰੋਂਗ ਪੋਰਟ 'ਤੇ ਪਿਛਲੇ ਹਫ਼ਤੇ ਆਏ ਅਚਾਨਕ ਹੜ੍ਹ ਵਿੱਚ 21 ਲੋਕਾਂ ਦੀ ਮੌਤ ਹੋ ਗਈ ਅਤੇ 541 ਲੋਕ ਲਾਪਤਾ ਹੋ ਗਏ ਹਨ। ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੁਆ' ਨੇ ਤਿੱਬਤ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ 30 ਅਗਸਤ ਨੂੰ ਜਾਰੀ ਅੰਕੜਿਆਂ ਅਨੁਸਾਰ, ਲਾਪਤਾ ਲੋਕਾਂ ਵਿੱਚ 261 ਵਿਦੇਸ਼ੀ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰਤ ਅਤੇ 22 ਹੋਰ ਦੇਸ਼ਾਂ ਦੇ 49 ਲੋਕ ਵੀ ਹਨ।

ਦੂਜੇ ਪਾਸੇ ਨੇਪਾਲ ਵਿੱਚ, ਪ੍ਰਭਾਵਿਤ ਇਲਾਕਿਆਂ 'ਚੋਂ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੀਰਵਾਰ ਨੂੰ ਵਧ ਕੇ 1,252 ਹੋ ਗਈ।
  ਖਾਸ ਖਬਰਾਂ