View Details << Back

ਜੇ ਲੋੜ ਪਈ ਤਾਂ Strait of Hormuz ’ਤੇ ਤੇਲ ਵਾਲੇ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ US: Trump

  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਹੋਰਮੁਜ਼ ਜਲ ਮਾਰਗ (Strait of Hormuz) ਵਿੱਚੋਂ ਲੰਘਣ ਵਾਲੇ ਤੇਲ ਦੇ ਜਹਾਜ਼ਾਂ ਦੀ ਖੁਦ ਸੁਰੱਖਿਆ ਕਰੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਅਮਰੀਕਾ ਦੀ ਅਗਵਾਈ ਵਿੱਚ ਚੱਲ ਰਹੀਆਂ ਫੌਜੀ ਕੋਸ਼ਿਸ਼ਾਂ ਸਹੀ ਦਿਸ਼ਾ ਵਿੱਚ ਜਾਣਗੀਆਂ ਪਰ ਨਾਲ ਹੀ ਉਨ੍ਹਾਂ ਨੇ ਸਥਿਤੀ ਨੂੰ ਗੰਭੀਰ ਵੀ ਦੱਸਿਆ।

ਟਰੰਪ ਨੇ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਰਾਨ ਨੂੰ ਬਹੁਤ ਹੀ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਹਫਤੇ ਦੌਰਾਨ ਉਹ ਇਰਾਨ ’ਤੇ ਬਹੁਤ ਜ਼ੋਰਦਾਰ ਹਮਲਾ ਕਰਨਗੇ। ਟਰੰਪ ਦੇ ਇਸ ਬਿਆਨ ਤੋਂ ਸਾਫ ਹੈ ਕਿ ਖਾੜੀ ਦੇਸ਼ਾਂ ਵਿੱਚ ਤਣਾਅ ਕਾਫੀ ਵਧ ਗਿਆ ਹੈ ਅਤੇ ਅਮਰੀਕਾ ਕਿਸੇ ਵੀ ਸਮੇਂ ਵੱਡੀ ਫੌਜੀ ਕਾਰਵਾਈ ਕਰ ਸਕਦਾ ਹੈ।

ਇਹ ਸਮੁੰਦਰੀ ਰਸਤਾ ਦੁਨੀਆ ਭਰ ਦੇ ਤੇਲ ਵਪਾਰ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਦੁਨੀਆ ਦਾ ਲਗਪਗ 20% ਤੇਲ ਇਸੇ ਤੰਗ ਰਸਤੇ ਰਾਹੀਂ ਲੰਘਦਾ ਹੈ। ਇਰਾਨ ਕਈ ਵਾਰ ਧਮਕੀ ਦੇ ਚੁੱਕਾ ਹੈ ਕਿ ਜੇਕਰ ਉਸ 'ਤੇ ਪਾਬੰਦੀਆਂ ਲਗਾਈਆਂ ਗਈਆਂ ਤਾਂ ਉਹ ਇਸ ਰਸਤੇ ਨੂੰ ਬੰਦ ਕਰ ਦੇਵੇਗਾ। ਟਰੰਪ ਦਾ ਬਿਆਨ ਇਸੇ ਡਰ ਨੂੰ ਦੇਖਦੇ ਹੋਏ ਆਇਆ ਹੈ ਕਿ ਅਮਰੀਕਾ ਆਪਣੇ ਹਿੱਤਾਂ ਲਈ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ।

  ਖਾਸ ਖਬਰਾਂ