View Details << Back

Canada: ਸਖ਼ਤ ਵੀਜ਼ਾ ਨੀਤੀਆਂ ਕਰਕੇ 2.35 ਲੱਖ ਵਿਦੇਸ਼ੀ ਨਾਗਰਿਕਾਂ ਦੇ ਸੁਪਨੇ ਟੁੱਟੇ

  ਕੈਨੇਡਾ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਰਕੇ ਮੌਜੂਦਾ ਵਰ੍ਹੇ ਦੌਰਾਨ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਕੈਨੇਡਾ ਪੁੱਜਣ ਦਾ ਸੁਪਨਾ ਅਧੂਰਾ ਰਹਿ ਗਿਆ। ਇਸ ਵਿਚ ਸਟੱਡੀ ਵੀਜ਼ਾ, ਟੈਂਪਰੇਰੀ ਫ਼ੌਰਨ ਵਰਕਰਜ਼ ਦੇ ਜੀਵਨ ਸਾਥੀ ਤੇ ਵਰਕ ਪਰਮਿਟ ਅਰਜ਼ੀਆਂ ਵਾਲੇ ਹਨ। ਜੇਕਰ ਸਟੱਡੀ ਵੀਜ਼ਾ ਨਾਲ ਸਬੰਧਤ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਦਸੰਬਰ 2023 ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2020 ਵਿਚ ਇਹ ਅੰਕੜਾ ਸਿਰਫ਼ 30 ਹਜ਼ਾਰ ਰਹਿ ਗਿਆ।

ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫ਼ੌਰਨ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾਂਹ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1.23 ਲੱਖ ਸਾਬਕਾ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣਨ ਵਿਚ ਸਫਲ ਰਹੇ। ਇਹ ਅੰਕੜਾ ਮੁਲਕ ਦੇ ਨਵੇਂ ਪਰਮਾਨੈਂਟ ਰੈਜ਼ੀਡੈਂਟ ਦਾ 50 ਫ਼ੀਸਦੀ ਬਣਦਾ ਹੈ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਕੁਲ ਆਬਾਦੀ ਦਾ 5 ਫ਼ੀਸਦੀ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਮੁਲਕ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਚਲਦਾ ਕੀਤਾ ਜਾ ਰਿਹਾ ਹੈ।
  ਖਾਸ ਖਬਰਾਂ