View Details << Back

ਅਮਰੀਕਾ 'ਚ ਭਿਆਨਕ ਹਾਦਸਾ, ਕਰੈਸ਼ ਹੋ ਕੇ ਪਾਣੀ 'ਚ ਡੁੱਬਿਆ ਜਹਾਜ਼; ਤਿੰਨ ਲੋਕਾਂ ਦੀ ਮੌਤ

  ਪੂਰਬੀ ਨੇਬਰਾਸਕਾ ਵਿੱਚ ਇੱਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਛੋਟਾ ਜਹਾਜ਼ ਕਰੈਸ਼ ਹੋ ਕੇ ਨਦੀ ਵਿੱਚ ਡਿੱਗ ਗਿਆ।

ਕਿਵੇਂ ਵਾਪਰੀ ਘਟਨਾ

ਡੌਜ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਸਾਰਜੈਂਟ ਬ੍ਰੀ ਫਰੈਂਕ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਜਹਾਜ਼ ਪਲੇਟ ਨਦੀ ਦੇ ਨਾਲ-ਨਾਲ ਯਾਤਰਾ ਕਰ ਰਿਹਾ ਸੀ ਤੇ ਰਾਤ 8:15 ਵਜੇ ਫ੍ਰੀਮੋਂਟ ਦੇ ਦੱਖਣ ਵਿੱਚ ਪਾਣੀ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਫ੍ਰੈਂਕ ਨੇ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਤੁਰੰਤ ਜਾਰੀ ਨਹੀਂ ਕੀਤੀ।

ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਓਮਾਹਾ ਤੋਂ ਲਗਪਗ 59.5 ਮੀਲ ਪੱਛਮ ਵਿੱਚ ਫ੍ਰੀਮੋਂਟ ਦੇ ਨੇੜੇ ਜਾਂਚ ਦੀ ਨਿਗਰਾਨੀ ਕਰਨਗੇ।
  ਖਾਸ ਖਬਰਾਂ