View Details << Back

ਚੀਨ 'ਤੇ 125% ਟੈਰਿਫ, ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ 90 ਦਿਨਾਂ ਦਾ ਸਮਾਂ; ਕਿਉਂ ਬਦਲ ਰਿਹੈ ਟਰੰਪ ਦਾ ਰਵੱਈਆ?

  ਚੀਨ ਨਾਲ ਤੇਜ਼ ਹੁੰਦੀ ਟੈਰਿਫ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬੀ ਟੈਰਿਫ ਨਾ ਲਗਾਉਣ ਵਾਲੇ ਦੇਸ਼ਾਂ ਨੂੰ ਬੁੱਧਵਾਰ ਰਾਤ ਵੱਡੀ ਰਾਹਤ ਦਿੱਤੀ ਹੈ। ਭਾਰਤ ਸਮੇਤ ਇਹੋ ਜਿਹੇ ਸਾਰੇ ਦੇਸ਼ਾਂ ਲਈ 90 ਦਿਨਾਂ ਤੱਕ ਅਮਰੀਕਾ ਨੇ ਟੈਰਿਫ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਫੌਰੀ ਤੌਰ ’ਤੇ ਲਾਗੂ ਹੋਵੇਗਾ। ਹਾਲਾਂਕਿ ਟਰੰਪ ਨੇ ਚੀਨ ਨੂੰ ਕੋਈ ਰਾਹਤ ਨਹੀਂ ਦਿੱਤੀ ’ਤੇ ਉਸ ’ਤੇ 125 ਫ਼ੀਸਦੀ ਟੈਰਿਫ ਕਰ ਦਿੱਤਾ ਹੈ।ਬਾਕੀ ਦੇਸ਼ਾਂ ’ਤੇ 10 ਫ਼ੀਸਦ ਦਾ ਬੇਸ ਟੈਰਿਫ ਲੱਗੇਗਾ। ਟਰੰਪ ਨੇ ਇਹ ਕਦਮ ਚੀਨ ਵੱਲੋਂ ਅਮਰੀਕੀ ਉਤਪਾਦਾਂ ’ਤੇ 84 ਫ਼ੀਸਦ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਚੁੱਕਿਆ ਹੈ। ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਐਕਸਚੇਂਜ ਨੇ ਕਰੀਬ ਸੱਤ ਫ਼ੀਸਦ ਦੀ ਛਾਲ ਮਾਰੀ ਹੈ।

ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਕੀਤਾ ਹੈ-75 ਤੋਂ ਵੱਧ ਦੇਸ਼ਾਂ ਦੇ ਕਾਰੋਬਾਰੀ ਗੱਲਬਾਈ ਲਈ ਅਮਰੀਕੀ ਸਰਕਾਰ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਨੇ ਜਵਾਬੀ ਟੈਰਿਫ ਨਹੀਂ ਲਗਾਇਆ। ਇਸ ਲਈ ਮੈਂ ਇਨ੍ਹਾਂ ਦੇਸਾਂ ’ਤੇ 90 ਦਿਨਾਂ ਲਈ ਟੈਰਿਫ ’ਤੇ ਰੋਕ ਲਗਾ ਦਿੱਤੀ ਹੈ। 10 ਫ਼ੀਸਦੀ ਟੈਰਿਫ ਜ਼ਿਆਦਾਤਰ ਮੁਲਕਾਂ ਲਈ ਬੁਨਿਆਦੀ ਦਰ ਸੀ, ਜਿਹੜੀ ਸ਼ਨਿਚਰਵਾਰ ਨੂੰ ਲਾਗੂ ਹੋਈ।
  ਖਾਸ ਖਬਰਾਂ