View Details << Back

ਅਮਰੀਕਾ 'ਚ ਖ਼ਤਰੇ 'ਚ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ, ਸੋਸ਼ਲ ਮੀਡੀਆ 'ਤੇ ਕੀਤੀ ਇਹ ਗਲਤੀ ਤਾਂ ਰੱਦ ਕਰ ਦੇਵੇਗੀ ਸਰਕਾਰ

  ਵਾਸ਼ਿੰਗਟਨ: ਹੁਣ ਜਿਹੜੇ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਉੱਥੇ ਜਾਣਾ ਪਹਿਲਾਂ ਜਿੰਨਾ ਆਸਾਨ ਨਹੀਂ ਹੈ। ਭਾਵੇਂ ਤੁਹਾਡੇ ਕੋਲ ਵੈਧ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਹੈ ਫਿਰ ਵੀ ਤੁਹਾਨੂੰ ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਤਹਿਤ ਅਮਰੀਕੀ ਹਵਾਈ ਅੱਡਿਆਂ 'ਤੇ ਨਜ਼ਰਬੰਦੀ, ਦੇਸ਼ ਨਿਕਾਲਾ ਜਾਂ ਡਿਵਾਈਸ ਦੀ ਤਲਾਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ (USCIS), ਜੋ ਕਿ ਗ੍ਰਹਿ ਸੁਰੱਖਿਆ ਵਿਭਾਗ ਦੀ ਇੱਕ ਏਜੰਸੀ ਹੈ, ਉਸ ਨੇ ਕਿਹਾ ਕਿ ਇਜ਼ਰਾਈਲ ਇਸ ਦੇ ਨਾਗਰਿਕਾਂ ਜਾਂ ਯਹੂਦੀ ਭਾਈਚਾਰੇ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕਰਨ ਦੇ ਨਤੀਜੇ ਵਜੋਂ ਅਮਰੀਕੀ ਵੀਜ਼ਾ ਜਾਂ ਰਿਹਾਇਸ਼ੀ ਪਰਮਿਟ ਤੋਂ ਵੀ ਇਨਕਾਰ ਕੀਤਾ ਜਾਵੇਗਾ।

ਅਜਿਹੇ ਲੋਕਾਂ ਨੂੰ ਨਹੀਂ ਮਿਲੇਗਾ ਵੀਜ਼ਾ ...

ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਹੁਣ ਸੋਸ਼ਲ ਮੀਡੀਆ ਗਤੀਵਿਧੀ ਦੀ ਜਾਂਚ ਕਰਨਗੇ ਤੇ ਅਜਿਹੇ ਲੋਕਾਂ ਨੂੰ ਵੀਜ਼ਾ ਜਾਂ ਰਿਹਾਇਸ਼ ਦੇਣ ਤੋਂ ਇਨਕਾਰ ਕਰਨਗੇ।

ਇਹ ਨੀਤੀ ਤੁਰੰਤ ਲਾਗੂ ਹੋਵੇਗੀ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਲਈ ਵਿਦਿਆਰਥੀ ਵੀਜ਼ਾ ਤੇ ਸਥਾਈ ਨਿਵਾਸੀ ਗ੍ਰੀਨ ਕਾਰਡਾਂ ਦੀਆਂ ਬੇਨਤੀਆਂ 'ਤੇ ਲਾਗੂ ਹੋਵੇਗੀ।

USCIS ਅਨੁਸਾਰ ਹਮਾਸ, ਫਲਸਤੀਨੀ ਇਸਲਾਮਿਕ ਜਿਹਾਦ, ਲੇਬਨਾਨ ਵਿੱਚ ਹਿਜ਼ਬੁੱਲਾ ਤੇ ਯਮਨ ਵਿੱਚ ਹੌਥੀ ਦਾ ਸਮਰਥਨ ਕਰਨ ਵਾਲੀਆਂ ਪੋਸਟਾਂ ਨੂੰ ਯਹੂਦੀ ਵਿਰੋਧੀ ਸਮੱਗਰੀ ਵਜੋਂ ਦੇਖਿਆ ਜਾਵੇਗਾ। ਵੀਜ਼ਾ ਅਰਜ਼ੀ ਪ੍ਰਕਿਰਿਆ ਦੌਰਾਨ ਇਸ ਨੂੰ ਇੱਕ ਨਕਾਰਾਤਮਕ ਕਾਰਕ ਮੰਨਿਆ ਜਾਵੇਗਾ।
  ਖਾਸ ਖਬਰਾਂ