View Details << Back

'ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ', War Plan ਲੀਕ ਕਰਨ 'ਤੇ ਬੋਲੇ ਅਮਰੀਕਾ ਦੇ NSA; ਟਰੰਪ ਨੇ ਕਿਹਾ- ਇਹ ਮਾਮੂਲੀ ਗਲਤੀ

  ਯਮਨ ਦੇ ਹਾਉਤੀ ਬਗਾਵਤੀਆਂ 'ਤੇ ਹਮਲੇ ਦਾ ਪਾਲਾਨ ਕੁਝ ਘੰਟੇ ਪਹਿਲਾਂ ਹੀ ਡੋਨਾਲਡ ਟਰੰਪ ਦੀ ਕੈਬਨਿਟ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ਐਪ ਸਿਗਨਲ 'ਤੇ ਗਲਤੀ ਨਾਲ ਲੀਕ ਕਰ ਦਿੱਤਾ ਸੀ। ਹੁਣ ਇਸ ਦੀ ਜ਼ਿੰਮੇਵਾਰੀ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਲਈ ਹੈ। ਦਰਅਸਲ ਵਿੱਚ ਹੋਇਆ ਇਹ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਇੱਕ ਗਰੁੱਪ ਬਣਾਇਆ। ਇਸ ਵਿੱਚ ਹਾਉਤੀ ਬਗਾਵਤੀਆਂ 'ਤੇ ਹਮਲੇ ਦਾ ਪਾਲਾਨ ਸਾਂਝਾ ਕੀਤਾ ਗਿਆ। ਸਾਰੇ ਹਮਲੇ ਦੀ ਪਾਲਾਨ 'ਤੇ ਚਰਚਾ ਕਰਨ ਵਿਚ ਲੱਗੇ ਹੋਏ ਸਨ ਪਰ ਇਸ ਗਰੁੱਪ ਵਿੱਚ ਦ ਅਟਲਾਂਟਿਕ ਪੱਤਰਿਕਾ ਦੇ ਪੱਤਰਕਾਰ ਜੈਫਰੀ ਗੋਲਡਬਰਗ ਨੂੰ ਵੀ ਗਲਤੀ ਨਾਲ ਸ਼ਾਮਲ ਕਰ ਲਿਆ ਗਿਆ ਸੀ।

ਗੋਲਡਬਰਗ ਨੂੰ ਹਮਲੇ ਦੀ ਜਾਣਕਾਰੀ ਇਸੇ ਗਰੁੱਪ ਤੋਂ ਮਿਲੀ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ ਤਾਂ ਸਾਰੇ ਅਮਰੀਕਾ ਵਿੱਚ ਤਰਥੱਲੀ ਮਚ ਗਈ ਤੇ ਇਸ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਵੱਡੀ ਲਾਪਰਵਾਹੀ ਮੰਨਿਆ ਗਿਆ।

ਮੈਂ ਹੀ ਗਰੁੱਪ ਬਣਾਇਆ ਸੀ: ਵਾਲਟਜ਼

ਹੁਣ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਮਾਈਕ ਵਾਲਟਜ਼ ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਫਾਕਸ ਨਿਊਜ਼ ਦੀ ਹੋਸਟ ਲੌਰਾ ਇੰਗ੍ਰਾਹਮ ਨਾਲ ਗੱਲਬਾਤ ਕਰਦੇ ਹੋਏ ਮਾਈਕ ਵਾਲਟਜ਼ ਨੇ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਹੀ ਗਰੁੱਪ ਬਣਾਇਆ ਸੀ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਭ ਕੁਝ ਸਹਿਮਤੀ ਨਾਲ ਹੋਵੇ।

ਮੈਂ ਨਿੱਜੀ ਤੌਰ 'ਤੇ ਜੈਫਰੀ ਗੋਲਡਬਰਗ ਨੂੰ ਨਹੀਂ ਜਾਣਦਾ ਹਾਂ। ਟਰੰਪ ਨੇ ਮਾਈਕ ਵਾਲਟਜ਼ ਦਾ ਬਚਾਅ ਕੀਤਾ। ਉਸ ਨੇ ਕਿਹਾ ਕਿ ਉਹ ਚੰਗਾ ਆਦਮੀ ਹੈ। ਉਸ ਨੇ ਸਬਕ ਸਿੱਖ ਲਿਆ ਹੈ। ਟਰੰਪ ਨੇ ਇਸ ਗਲਤੀ ਦਾ ਦੋਸ਼ ਵਾਲਟਜ਼ ਦੇ ਇਕ ਸਹਿਯੋਗੀ ਨੂੰ ਦਿੱਤਾ।
  ਖਾਸ ਖਬਰਾਂ