View Details << Back

ਭਾਰਤ ਨੂੰ ਧਮਕੀ ਦਿੰਦਿਆਂ ਕੰਬਣ ਲੱਗਾ ਪਾਕਿਸਤਾਨੀ ਰਾਸ਼ਟਰਪਤੀ, ਵਾਇਰਲ ਵੀਡੀਓ ਦਾ ਉੱਡ ਰਿਹੈ ਖ਼ੂਬ ਮਜ਼ਾਕ

  ਪਾਕਿਸਤਾਨ ਹਮੇਸ਼ਾ ਆਪਣੀਆਂ ਧਮਕੀਆਂ ਲਈ ਮਸ਼ਹੂਰ ਰਿਹਾ ਹੈ ਪਰ ਹਰ ਵਾਰ ਇਹ ਆਪਣੇ-ਆਪ ਨੂੰ ਮੂਰਖ ਬਣਾਉਂਦਾ ਹੈ। ਹੁਣ ਪਾਕਿਸਤਾਨ ਦਿਵਸ 'ਤੇ ਇੱਕ ਵਾਰ ਫਿਰ ਗੁਆਂਢੀ ਦੇਸ਼ ਦਾ ਮਜ਼ਾਕ ਉਡਾਇਆ ਗਿਆ ਹੈ। ਦਰਅਸਲ, ਇਸ ਮੌਕੇ 'ਤੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਭਾਸ਼ਣ ਦਿੰਦੇ ਸਮੇਂ ਕੰਬਣ ਲੱਗ ਪਏ ਅਤੇ ਕੁਝ ਅਜਿਹਾ ਕਿਹਾ ਜੋ ਵਾਇਰਲ ਹੋ ਰਿਹਾ ਹੈ।

ਭਾਰਤ ਨੂੰ ਧਮਕੀ ਦਿੰਦੇ ਥਿੜਕ ਗਈ ਜੀਭ

ਪਾਕਿਸਤਾਨ ਦਿਵਸ ਸਮਾਰੋਹ ਪ੍ਰੋਗਰਾਮ ਦੌਰਾਨ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਦਸਤੇ ਵੀ ਮੌਜੂਦ ਸਨ। ਇਸ ਸਮੇਂ ਰਾਸ਼ਟਰਪਤੀ ਜ਼ਰਦਾਰੀ ਆਪਣਾ ਭਾਸ਼ਣ ਦੇਣਾ ਸ਼ੁਰੂ ਕਰਦੇ ਹਨ ਅਤੇ ਭਾਰਤ ਨੂੰ ਧਮਕੀ ਦਿੰਦੇ ਹੋਏ ਕੰਬਣ ਲੱਗ ਪੈਂਦੇ ਹਨ।

ਭਾਸ਼ਣ ਦੌਰਾਨ ਜ਼ਰਦਾਰੀ ਨੂੰ ਕਈ ਸ਼ਬਦਾਂ ਦਾ ਗਲਤ ਉਚਾਰਨ ਕਰਦੇ ਦੇਖਿਆ ਗਿਆ। ਜ਼ਰਦਾਰੀ 'ਕੋਸ਼ਿਸ਼ ਕੀਤੀ ਜਾ ਰਹੀ ਹੈ' ਨੂੰ 'ਖੁਸ਼ੀ ਕੀਤੀ ਜਾ ਰਹੀ...', 'ਅਣਗਣਿਤ ਕੁਰਬਾਨੀਆਂ ਨੂੰ ਸਮਰ ਕੁਰਬਾਨੀ' ਨੂੰ ਬੋਲਦੇ ਸੁਣਾਈ ਦਿੱਤੇ। ਇੰਝ ਲੱਗ ਰਿਹਾ ਸੀ ਜਿਵੇਂ ਉਸ ਲਈ ਹਰ ਸ਼ਬਦ ਪੜ੍ਹਨਾ ਔਖਾ ਹੋ ਗਿਆ ਹੋਵੇ ਅਤੇ ਕਈ ਵਾਰ ਉਸ ਨੂੰ ਬੋਲਦਿਆਂ-ਬੋਲਦਿਆਂ ਸਾਹ ਚੜ੍ਹਦਾ ਵੀ ਦਿਸਿਆ।

ਸਾਬਕਾ ਹਾਈ ਕਮਿਸ਼ਨਰ ਨੇ ਕਿਹਾ- ਪੂਰਾ ਦੇਸ਼ ਮਜ਼ਾਕ ਬਣ ਗਿਆ

ਜ਼ਰਦਾਰੀ ਨੇ ਧਮਕੀ ਦਿੱਤੀ ਕਿ ਅਸੀਂ ਭਾਰਤ ਦੇ ਬੁਰੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿਆਂਗੇ। ਇਸ ਦੇ ਨਾਲ ਹੀ, ਉਸ ਨੂੰ ਰੁਕ-ਰੁਕ ਕੇ ਕਈ ਹੋਰ ਸ਼ਬਦ ਬੋਲਦੇ ਦੇਖਿਆ ਗਿਆ। ਇਸ ਬਾਰੇ ਬਹੁਤ ਸਾਰੇ ਚੁਟਕਲੇ ਵੀ ਬਣਨ ਲੱਗ ਗਏ। ਭਾਰਤ 'ਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਇਸ ਬਾਰੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਹਰ ਪਾਕਿਸਤਾਨੀ ਦਾ ਮਜ਼ਾਕ ਬਣ ਗਿਆ ਹੈ।
  ਖਾਸ ਖਬਰਾਂ